ਆਮ ਆਦਮੀ ਪਾਰਟੀ ਦੀ ਬਟਾਲਾ ਦੀ ਮੀਟਿੰਗ ਨੇ ਧਾਰਿਆ ਵਿਸ਼ਾਲ  ਰੂਪ ।

ਆਮ ਆਦਮੀ ਪਾਰਟੀ ਦੀ ਬਟਾਲਾ ਦੀ ਮੀਟਿੰਗ ਨੇ ਧਾਰਿਆ ਵਿਸ਼ਾਲ  ਰੂਪ ।

ਬਟਾਲਾ (ਅਮਰੀਕ ਮਠਾਰੂ/ ਗੁਰਿੰਦਰ ਸੰਧੂ) ਪੰਜਾਬ ਅੰਦਰ 2022 ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਹੀ ਹਰ ਪਾਰਟੀ ਨਵੇਂ ਨਵੇਂ ਵਾਅਦੇ ਕਰ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਪਰ ਬਾਰ ਬਾਰ ਠੱਗੀ ਦਾ ਸ਼ਿਕਾਰ ਹੋਈ ਜਨਤਾ ਇਸ ਵਾਰ ਲੱਗਦਾ ਹੈ ਜ਼ਿਆਦਾ ਸੁਚੇਤ ਹੋ ਚੁੱਕੀ ਹੈ।ਇਸਦੀ ਇਕ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਬਟਾਲਾ ਸਿੰਬਲ ਵਿਚ ਕਲਸੀ ਐਂਡ ਕੰਪਨੀ ਵਿੱਚ ਆਦਮੀ ਪਾਰਟੀ ਦੀ ਇਕ ਛੋਟੀ ਜਹੀ ਮੀਟਿੰਗ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ।ਇਸ ਮੀਟਿੰਗ ਵਿਚ ਹਲਕਾ ਬਟਾਲਾ ਇੰਚਾਰਜ ਸ਼ੈਰੀ ਕਲਸੀ ਹਾਜ਼ਰ ਹੋਏ ਨੇੜੇ ਦੇ ਵੱਖ ਵੱਖ ਲੋਕ ਇਸ ਮੀਟਿੰਗ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪੁਹੰਚੇ। ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਆਪ ਨੂੰ ਵੋਟਾਂ ਪਾਉਣ ਤੇ ਸੱਤਾ ਵਿਚ ਲਿਆਉਣ ਦੀ ਗੱਲ ਕਹੀ। ਆਪਣੇ ਸੰਬੋਧਨ ਵਿਚ ਸ਼ੈਰੀ ਕਲਸੀ ਨੇ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਕੰਮ ਅਕਾਲੀ-ਭਾਜਪਾ ਨੇ ਪੰਜਾਬ ਵਿਚ ਆਪਣੀ ਸਰਕਾਰ ਦੇ ਹੁੰਦਿਆਂ ਕੀਤਾ ਉਹੀ ਕੰਮ ਕਾਂਗਰਸ ਬੀਤੇ ਕਰੀਬ ਸਾਢੇ ਚਾਰ ਸਾਲ ਤੋਂ ਕਰ ਰਹੀ ਹੈ ਅਤੇ ਇਨ੍ਹਾਂ ਦੋਹਾਂ ਦੀਆਂ ਲੋਕ ਮਾਰੂ ਨੀਤੀਆਂ ਵਿੱਚ ਕੋਈ ਫਰਕ ਨਹੀਂ।

Adv.

ਉਨ੍ਹਾਂ ਕਿਹਾ ਕਿ ਕੈਪਟਨ ਨੇ ਨਸ਼ਾ ਖਤਮ ਕਰਨ ਦੀ ਸੋਂਹ ਖਾਦੀ ਸੀ ਪਰ ਨਸ਼ੇ ਦਾ ਕਾਰੋਬਾਰ ਬੜੇ ਧੜੱਲੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਰੋਜ਼ਗਾਰ ਪੈਦਾ ਕਰਨ ਅਤੇ ਨੋਕਰੀਆ ਦੇਣ ਦੀ ਗੱਲ ਕੀਤੀ ਸੀ ਪਰ ਜਦੋਂ ਪੜ੍ਰੇ ਲਿਖੇ ਨੋਜਵਾਨ ਨੋਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਮਾਰੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰੇਤ ਮਾਫੀਆ,ਸਰਾਬ ਮਾਫੀਆ ਜਿਦਾ ਅਕਾਲੀ ਭਾਜਪਾ ਵੇਲੇ ਸੀ ਉਸੇ ਤਰ੍ਹਾਂ ਹੁਣ ਵੀ ਬੇ ਖੋਫ ਚੱਲ ਰਿਹਾ ਹੈ। ਉਨ੍ਹਾਂ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਸਿੱਧੂ ਦੀ ਬਗਾਵਤ ਪੰਜਾਬ ਦੀ ਜਨਤਾ ਲਈ ਨਹੀਂ ਬਲਕਿ ਪ੍ਰਧਾਨਗੀ ਲਈ ਸੀ ਕਿਉਂਕਿ ਪਹਿਲਾਂ ਸਿੱਧੂ ਕੈਪਟਨ ਨੂੰ ਉਸਦੇ ਵਾਅਦੇ ਯਾਦ ਕਰਾਉਂਦਾ ਸੀ ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਗੁਰੂ ਸਾਹਿਬ ਦੀ ਬੇਅਬਦੀ ਦਾ ਇਨਸਾਫ ਮੰਗਦਾ ਸੀ ਪਰ ਪ੍ਰਧਾਨ ਬਨਣ ਤੋਂ ਬਾਅਦ ਉਹੀ ਸਿੱਧੂ ਕਾਂਗਰਸ ਪਾਰਟੀ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹੀ ਸਿੱਧੂ ਸੋਨੀਆ ਗਾਂਧੀ ਨੂੰ ਮੁੰਨੀ ਬਦਨਾਮ ਬੋਲਦਾ ਸੀ, ਰਾਹੁਲ ਗਾਂਧੀ ਨੂੰ ਪੱਪੂ ਤੇ ਡਾ ਸ੍ਰ ਮਨਮੋਹਨ ਸਿੰਘ ਜਿੰਨਾ ਦੀ ਸਾਰੇ ਇੱਜ਼ਤ ਕਰਦੇ ਹਨ ਉਨ੍ਹਾਂ ਨੂੰ ਮੋਨ ਰਹਿਣ ਵਾਲਾ ਬੋਲਦਾ ਸੀ ਅੱਜ ਉਸੇ ਸੋਨੀਆ ਗਾਂਧੀ ਨੂੰ ਮਾਂ, ਰਾਹੁਲ ਗਾਂਧੀ ਨੂੰ ਭਰਾ ਤੇ ਡਾ ਸ੍ਰ ਮਨਮੋਹਨ ਸਿੰਘ ਨੂੰ ਅਸਰਦਾਰ ਸਰਦਾਰ ਬੋਲਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੌਕ਼ਾਪ੍ਰਸਤ ਅਤੇ ਦੋਗਲਾ ਇਨਸਾਨ ਹੈ।

Adv.

ਇਸ ਤੋਂ ਬਾਅਦ ਉਨ੍ਹਾਂ ਪੰਜਾਬ ਦੀ ਜਨਤਾ ਨੂੰ ਇਸ ਵਾਰ ਆਮ ਆਦਮੀ ਪਾਰਟੀ ਅਤੇ ਬਟਾਲਾ ਤੋਂ ਸ਼ੈਰੀ ਕਲਸੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਪੰਜਾਬ ਅੰਦਰ ਵੀ ਦਿੱਲੀ ਮਾਡਲ ਪੇਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਪੰਜਾਬ ਅੰਦਰ ਵੀ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਤੇ ਸਿੱਖਿਆ,300 ਯੂਨਿਟ ਬਿਜਲੀ ਮੁਫਤ, ਭ੍ਰਿਸ਼ਟਾਚਾਰ ਰਹਿਤ ਸਰਕਾਰ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੀ ਸਮੁੱਚੀ ਜਨਤਾ ਨੂੰ ਅਪੀਲ ਕੀਤੀ ਕਿ ਉ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇਣ।ਅੰਤ ਵਿਚ ਹਲਕਾ ਬਟਾਲਾ ਇੰਚਾਰਜ ਸ਼ੈਰੀ ਕਲਸੀ ਨੇ ਸਭਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *