ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਸਹਿਕਾਰਤਾ ਅਤੇ ਜੇਲ ਵਿਭਾਗ ਪੰਜਾਬ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਦੀ ਸਿਹਤ ਦਾ ਹਾਲ ਜਾਨਣ ਲਈ ਪਠਾਨਕੋਟ ਪੁੱਜੇ
ਪਠਾਨਕੋਟ:- ਮੰਤਰੀ ਸਹਿਕਾਰਤਾ ਅਤੇ ਜੇਲ ਵਿਭਾਗ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਹੋਣਹਾਰ ਪੁੱਤਰ ਉਦੇਵੀਰ ਸਿੰਘ ਰੰਧਾਵਾ ਆਪਣੇ ਨਜ਼ਦੀਕੀ ਰਿਸਤੇਦਾਰ ਸਰਦਾਰ ਰਵਿੰਦਰ ਸਿੰਘ ਬੱਬੀ ਬਰਾੜ ਦੇ ਨਾਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਜੋ ਦਿਲ ਦਾ ਦੌਰਾ ਪੈਣ ਕਾਰਨ ਪਿਛਲੇ ਦਿਨਾਂ ਤੋਂ ਬੀਮਾਰ ਚੱਲ ਰਹੇ ਸੰਨ ਉਹਨਾਂ ਦੀ ਮਿਜਾਜ ਪੁਰਸੀ ਲ ਈ ਉਹਨਾਂ ਦੇ ਨਿਵਾਸ ਅਸਥਾਨ ਜੈ ਰਾਮ ਕਲੋਨੀ ਪਟੇਲ ਚੌਂਕ ਪੁੱਜੇ ਅਤੇ ਕਿਸ਼ਨ ਚੰਦਰ ਮਹਾਜ਼ਨ ਮਹਾਜ਼ਨ ਦੀ ਸਿਹਤ ਦਾ ਹਾਲਚਾਲ ਪੁਛਿਆ ਸ੍ਰੀ ਰੰਧਾਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸ਼ਨ ਚੰਦਰ ਮਹਾਜ਼ਨ ਨਾਲ ਮੇਰਾ ਛੋਟੇ ਭਰਾ ਵਾਲਾ ਰਿਸਤਾ ਹੈ ਤੇ ਕਿਸ਼ਨ ਚੰਦਰ ਮਹਾਜ਼ਨ ਰੰਧਾਵਾ ਪਰਿਵਾਰ ਦਾ ਅਟੁੱਟ ਅੰਗ ਹੈ ਉਹਨਾਂ ਆਕਾਲ ਪੁੱਰਖ ਅੱਗੇ ਅਰਦਾਸ ਕੀਤੀ ਕਿ ਮਹਾਜ਼ਨ ਅਤੇ ਉਸ ਦੇ ਪਰਿਵਾਰ ਨੂੰ ਤੰਦਰੁਸਤੀ ਬਖਸਦੇ ਹੋਏ ਹਮੇਸਾਂ ਚੜਦੀ ਕਲਾ ਵਿਚ ਰੱਖੀਂ ਇਸ ਮੌਕੇ ਤੇ ਆਸੀਸ ਵਿੱਜ ਭਰਾਤਾ ਐਮ ਐਲ ਏ ਪਠਾਨਕੋਟ ਸ੍ਰੀ ਅਮਿੱਤ ਵਿਜ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਠਾਕਰ ਦਵਿੰਦਰ ਸਿੰਘ ਦਰਸੀ ਵਾਰਡ ਨੰਬਰ 32 ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜੀ।ਵ ਮਹਾਜ਼ਨ ਬੰਟੀ ਜਿਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਬੈਂਸ ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਕਲੇਰ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਵਿਜੇ ਬਾਗੀ ਚਾਚਾ ਵੇਦ ਪ੍ਰਕਾਸ ਚੇਅਰਮੈਨ ਵਪਾਰ ਮੰਡਲ ਪਠਾਨਕੋਟ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਰਮੇਸ਼ ਕੋਹਲੀ ਸੀਨੀਅਰ ਵੈਟਨਰੀ ਅਫ਼ਸਰ ਪਠਾਨਕੋਟ ਡਾਕਟਰ ਸਮੇਸ਼ ਸਿੰਘ ਕੌਂਸਲਰ ਰਕੇਸ ਬੱਬਲੀ ਬਲਦੇਵ ਰਾਜ ਮਹਾਜ਼ਨ ਵਿਜੇ ਬਾਗੀ ਮਾਨਿਕ ਮਹਾਜ਼ਨ ਅਭਿਨਵ ਗੁਪਤਾ ਰਾਜ਼ਨ ਮਹਾਜ਼ਨ ਅਨਮੋਲ ਸਰਪੰਚ ਲਮੀਨੀ ਚਾਚਾ ਰਮੇਸ਼ ਚੰਦਰ ਸੀਨੀਅਰ ਕਾਂਗਰਸੀ ਲੀਡਰ ਆਦਿ ਮੌਜੂਦ ਸੰਨ
Adv.