ਦਿਲ ਲਗਦਾ ਨੀ ਤੇਰੇ ਬਿਨਾ ਮੇਰੇ ਸੋਹਣਿਆ
ਸੁੰਨੇ ਲਗਦੇ ਜਹਾਨ ਵਾਲੇ ਮੇਲੇ ਸੋਹਣਿਆ
ਗੀਤ
ਦਿਲ ਲਗਦਾ ਨੀ ਤੇਰੇ ਬਿਨਾ ਮੇਰੇ ਸੋਹਣਿਆ
ਸੁੰਨੇ ਲਗਦੇ ਜਹਾਨ ਵਾਲੇ ਮੇਲੇ ਸੋਹਣਿਆ
ਤੇਰੀ ਦੀਦ ਦੀ ਪਿਆਸੀ,ਤੈਨੂੰ ਵਾਜਾਂ ਮਾਰਦੀ
ਤੇਰੇ ਬਿਨਾ ਨਹੀਂ ਸੋਂਹਦੀ,ਰੁੱਤ ਇਹ ਬਹਾਰ ਦੀ
ਭਰੇ ਆਸਾਂ ਵਾਲੇ ਦੀਵੇ ਨਾਲ ਬਨੇਰੇ ਸੋਹਣਿਆ
ਦਿਲ ਲਗਦਾ ਨੀ ————–
ਰਹੇ ਤਪਦਾ ਕਲੇਜਾ ਜਿਵੇਂ, ਤਪਦਾ ਤੰਦੂਰ
ਸਾਥੋਂ ਰਹਿ ਨਹੀਓਂ ਹੁੰਦਾ,ਤੈਥੋਂ ਹੋਕੇ ਦੂਰ ਦੂਰ
ਮੈਨੂੰ ਚਾਰੇ ਪਾਸੇ ਦਿਸਦੇ,ਹਨੇਰੇ ਸੋਹਣਿਆ
ਦਿਲ ਲਗਦਾ ਨੀ —————
ਤੈਨੂੰ ਵਾਸਤੇ ਮੈਂ ਪਾਂਵਾਂ,ਤੈਨੂੰ ਕਿਵੇਂ ਸਮਝਾਵਾਂ
ਕਰ ਛੱਡਿਆ ਕੰਗਾਲ ਮੈਨੂੰ,ਆਪਣੇ ਹੀ ਚਾਵਾਂ
ਆ ਕੇ ਆਪ ਹੀ ਤੂੰ ਕਰ ਜਾ ਨਬੇੜੇ ਸੋਹਣਿਆ
ਦਿਲ ਲਗਦਾ ਨੀ—————–
ਕੋਈ ਦਿਸੇ ਨਾ ਕਿਨਾਰਾ,ਗੁੰਮ ਗਈਆਂ ਨੇ ਉਮੰਗਾਂ
ਕਿਉਂ ਚੜ੍ਹਾ ਬੈਠੀ ਤੇਰੇ ਮੈਂ ਪਿਆਰ ਦੀਆਂ ਵੰਗਾਂ
ਬੈਠੀ ਕਰ ਕੇ ਮੈਂ ਰੱਬ ਜਿੱਡੇ ਜੇਰੇ ਸੋਹਣਿਆ
ਦਿਲ ਲਗਦਾ ਨੀ—————–
ਲੇਖਕ :-ਦਵਿੰਦਰ ਕੌਰ ਢਿੱਲੋ
Adv.