ਸਾਹਿਤ ਵਿਗਿਆਨ ਕੇਂਦਰ ਵਲੋਂ ਵਣ ਮਹਾਂਉਤਸਵ ਮਨਾਇਆ ਗਿਆ
—————————————-
ਚੰਡੀਗੜ (ਗੁਰਦਰਸ਼ਨ ਸਿੰਘ ਮਾਵੀ) ਵਿਗਿਆਨ ਕੇਂਦਰ ਦੇ ਮੈਬਰਾਂ ਵਲੋਂ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਬਰਾਂ ਨਾਲ ਮਿਲ ਕੇ ਵਣ ਮਹਾਂਉਤਸਵ ਮਨਾਇਆ ਗਿਆ ਜਿਸ ਅਧੀਨ ਲਗਭਗ 20 ਬੂਟੇ ਅੰਬ, ਜਾਮਨ ,ਅਮਰੂਦ,ਨਿੰਮ, ਕਿੱਕਰ, ਆਦਿ ਦੇ ਲਾਏ ਗਏ ।ਇਸ ਮੌਕੇ ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਗੁਰਬਾਣੀ ਦੇ ਹਵਾਲੇ ਨਾਲ ਰੁੱਖਾਂ ਦੀ ਅਤੇ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।ਪ੍ਰਧਾਨ,ਸੇਵੀ ਰਾਇਤ ਜੀ, ਨੇ ਰੁੱਖ ਅਤੇ ਮਨੁੱਖ ਦੀ ਅਨੰਤ ਕਾਲ ਤੋਂ ਸਾਂਝ ਬਾਰੇ ਦੱਸਿਆ ।ਸੀਨੀਅਰ ਸਿਟੀਜ਼ਨ ਦੇ ਜਨ: ਸਕੱਤਰ ਕੰਵਲਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ ।ਇਸ ਮੌਕੇ ਦਰਸ਼ਨ ਤਿਓਣਾ, ਬਲਵਿੰਦਰ ਢਿਲੋਂ, ਮਲਕੀਤ ਨਾਗਰਾ, ਤੇਜਾ ਸਿੰਘ ਥੂਹਾ, ਸ੍ਰੀਮਤੀ ਗਰੇਵਾਲ , ਸ੍ਰੀਮਤੀ ਬਸਰਾ ਨੇ ਰੁੱਖਾਂ ਅਤੇ ਸਾਵਣ ਬਾਰੇ ਗੀਤ ਗਾਏ।ਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਮਾਵੀ, ਦਰਸ਼ਨ ਸਿੱਧੂ, ਕਿਸ਼ੋਰੀ ਲਾਲ, ਕਰਮਜੀਤ ਬੱਗਾ, ਸਤਬੀਰ ਕੌਰ ਅਤੇ ਰਜਿੰਦਰ ਰੇਨੂ ਨੇ ਕਵਿਤਾਵਾਂ ਰਾਹੀਂ ਸਾਵਣ ਅਤੇ ਰੁੱਖਾਂ ਦੀ ਮਹੱਤਤਾ ਨੂੰ ਦੱਸਿਆ ।
Adv.
ਇਸ ਮੌਕੇ ਲਗਭਗ 30ਮੈਂਬਰ ਸ਼ਾਮਲ ਹੋਏ ਜਿਨ੍ਹਾਂ ਲਈ ਚਾਹ, ਬਿਸਕੁਟਾਂ ਦਾ ਲੰਗਰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਲਾਇਆ ਗਿਆ।ਸਮੁੱਚੇ ਪਰੋਗਰਾਮ ਦੀ ਅਗਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤੀ।
——————————————–
ਗੁਰਦਰਸ਼ਨ ਸਿੰਘ ਮਾਵੀ
ਜਨ: ਸਕੱਤਰ,ਸਾਹਿਤ ਵਿਗਿਆਨ ਕੇਂਦਰ,ਚੰਡੀਗੜ੍ਹ ਫੋਨ 9814851298
ਸਾਹਿਤ ਵਿਗਿਆਨ ਕੇਂਦਰ ਦੀ ਰਿਪੋਰਟ ਤੇ ਫੋਟੋਆਂ ਵਧੀਆ ਢੰਗ ਨਾਲ ਛਾਪਣ ਲਈ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ । ਪੇਪਰ ਪੜ੍ਹ ਕੇ ਨਵੀਆਂ ਸਰਗਰਮੀਆਂ ਅਤੇ ਪੰਜਾਬ ਵਿਚ ਹੋ ਰਹੀ ਹਲਚਲ ਦਾ ਪਤਾ ਲੱਗਦਾ ਹੈ ।ਬਹੁਤ ਵਧੀਆ ਸੰਤੁਲਤ ਅਖਬਾਰ ।