ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿੱਚ 70 ਦੇ ਕਰੀਬ ਪਰਿਵਾਰ ਆਪ ਚ ਹੋਏ ਸ਼ਾਮਿਲ।
ਫ਼ਤਹਿਗੜ੍ਹ ਸਾਹਿਬ( ਦਵਿੰਦਰ ਸਿੰਘ ਖਾਲਸਾ ) ਹਲਕੇ ਦੇ ਪਿੰਡ ਖੁਸ਼ਹਾਲਪੁਰ ਵਿਖੇ ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਮੁੱਖ ਸੇਵਾਦਾਰ ਹਲਕਾ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪੁੱਜੇ। ਜਿਥੇ ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਇਲਾਵਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਦਿੱਲੀ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਗੁਰਦੀਪ ਸਿੰਘ ਰੰਧਾਵਾ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ 70 ਦੇ ਕਰੀਬ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ।
Adv.
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਅਵਤਾਰ ਸਿੰਘ ਮੰਗੀਆਂ, ਮਹਿੰਦਰ ਸਿੰਘ ਸਾਬਕਾ ਸਰਪੰਚ ਨਿੱਕੋ ਸਰਾਂ, ਪਰਮਜੀਤ ਸਿੰਘ, ਗੁਰਮੁਖ ਸਿੰਘ, ਲਾਡੀ ਸਿੰਘ, ਕਰਮਜੀਤ ਸਿੰਘ, ਕਾਲ਼ਾ, ਕਸ਼ਮੀਰ ਸਿੰਘ, ਸ਼ੋਕਤ ਮਸੀਹ ਰੋਕੀ,ਮਾਣਾ ਮਸੀਹ,ਮੰਟੂ ਮਸੀਹ,ਜੀਤਾ ਮਸੀਹ,ਤਲਾਕ ਮਸੀਹ, ਲੁਭਾਇਆ, ਡੇਵਿਡ ਮਸੀਹ, ਸੰਤਾ ਮਸੀਹ ਦਾਨਾਂ ਮਸੀਹ ਧੀਰ ਮਸੀਹ,ਸੰਨੂ ਮਸੀਹ,ਕਾਲਾ ਮਹਿਰ,ਸਰਵਨ ਮਸੀਹ, ਪਿਆਰ ਮਸੀਹ,ਮਨੀਰ ਮਸੀਹ, ਆਦਿ ਸਾਥੀ ਹਾਜ਼ਰ ਸਨ।