
ਲੁਧਿਆਣਾ ( ਜਸਵਿੰਦਰ ਕੌਰ ਜੱਸੀ) ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵੱਲੋਂ 15ਵਾਂ ਸਲਾਨਾ ਸਮਾਗਮ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਪੂਰੇ ਨੌ ਦਿਨ ਲਗਾਤਾਰ ਜੂਮ ਐਪ ਤੇ ਕਵੀ ਦਰਬਾਰ ਚੱਲਦਾ ਰਿਹਾ। ਉਸਤਾਦ ਜਾਚਕ ਜੀ ਦੇ ਇਸ ਮਹਾਨ ਉਪਰਾਲੇ ਨੂੰ ਸਜਦਾ ਕਰਦੀ ਹਾਂ।ਐਨੀ ਮੇਹਨਤ ਦੇ ਬਾਵਜੂਦ ਵੀ ਮੈ ਉਹਨਾਂ ਦੇ ਚਿਹਰੇ ਤੇ ਕਦੇ ਵੀ ਥਕਾਵਟ ਨਹੀ ਦੇਖੀ। ਹਰ ਵਕਤ ਖਿੜੇ ਮੱਥੇ ਰਹਿਣਾ ਵਾਹਿਗੁਰੂ ਜੀ ਅਪਾਰ ਬਖਸ਼ਿਸ਼ ਸਦਕਾ ਹੀ ਹੋ ਸਕਦਾ ਹੈ। ਵਾਹਿਗੁਰੂ ਜੀ ਅੱਗੇ ਇਹ ਦੁਆਂ ਕਰਦੀ ਹਾਂ ਕਿ ਜਾਚਕ ਸਰ ਹਮੇਸ਼ਾ ਚੜਦੀਆ ਕਲਾ ਵਿੱਚ ਰਹਿਣ ।ਸਮੁੱਚੀ ਟੀਮ ਦਾ ਬਹੁਤ ਵੱਡਾ ਸਹਿਯੋਗ ਰਿਹਾ।ਇਹ ਟੀਮ ਸੇਵਾ ਕਰਨ ਹਮੇਸ਼ਾ ਤੱਤਪਰ ਰਹੀ। ਮੈਨੂੰ ਇਸ ਟੀਮ ਨਾਲ ਜੁੜ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਵਾਹਿਗੁਰੂ ਕਰੇ ਇਹ ਸੁਸਾਇਟੀ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰੇ
Adv.

