ਬਟਾਲਾ ਪੁਲਿਸ ਵੱਲੋਂ ਡਰੱਗ ਸਮੱਗਲਰਾ ਦੇ ਕੋਲੋ ਡਰੱਗ ਮਨੀ 16,50,000/-ਰੁਪਏ ਕੀਤੀ ਬ੍ਰਾਮਦ
ਸ਼੍ਰੀ ਰਛਪਾਲ ਸਿੰਘ, ਪੀ.ਪੀ.ਐਸ, ਐਸ.ਐਸ.ਪੀ. ਬਟਾਲਾ ਜੀ ਵੱਲੋਂ ਨਸ਼ਿਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਤੇਜਬੀਰ ਸਿੰਘ ਹੁੰਦਲ, ਐਸ.ਪੀ, ਡਿਟੈਕਟਿਵ, ਬਟਾਲਾ ਦੀ ਨਿਗਰਾਨੀ ਹੇਠ ਐਸ.ਆਈ ਦਲਜੀਤ ਸਿੰਘ, ਇੰਚਾਰਜ ਸੀ.ਆਈ.ਏ ਬਟਾਲਾ ਵੱਲੋਂ ਮੁਕੱਦਮਾ ਨੰਬਰ 103 ਮਿਤੀ 26.05.2021 ਜੁਰਮ 25-54-59 ਅਸਲਾ ਐਕਟ, 27-ਏ, 27-ਬੀ ਐਨ.ਡੀ.ਪੀ.ਐਸ. ਐਕਟ ਥਾਣਾ ਸਿਵਲ ਲਾਈਨ ਬਟਾਲਾ ਦਰਜ ਕਰਕੇ ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਸਰਪੰਚ ਪੁੱਤਰ ਰਤਨ ਸਿੰਘ ਵਾਸੀ ਪੁਰੀਆ ਕਲਾ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਭੰਡਾਰੀ ਗੇਟ ਨੇੜੇ ਸੀਤਲਾ ਮੰਦਰ ਬਟਾਲਾ ਸਰਵਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੁਰੀਆ ਕਲਾ ਥਾਣਾ ਸਦਰ ਬਟਾਲਾ ਜਗਮੋਹਣ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮੁਹੱਲਾ ਗੋਦਾਈਪੁਰ, ਥਾਣਾ ਡਵੀਜ਼ਨ ਨੰਬਰ 08 ਜਲੰਧਰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਹੋਏ ਦੋਸ਼ੀਆਂ ਵਿੱਚੋਂ ਡਰੱਗ ਸਮੱਗਲਰ ਜੋਗਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪੁਰੀਆ ਕਲਾਂ ਪਾਸੋ ਮਿਤੀ 31.06.2021 ਨੂੰ 35,00,000/ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਸੀ ਅਤੇ ਹੁਣ ਫਿਰ ਇਸੇ ਲੜੀ ਨੂੰ ਅੱਗੇ ਚਲਾਉਦੇ ਹੋਏ ਜੋਗਿੰਦਰ ਸਿੰਘ ਉਰਫ ਜੱਗਾ ਦੇ ਫਰਦ ਇੰਕਸਾਫ ਮੁਤਾਬਿਕ ਮਿਤੀ 19.07.2021 ਨੂੰ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪੁਰੀਆ ਕਲਾਂ ਪਾਸੋਂ 16,50,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੇ, ਜੋ ਇਹ ਰਕਮ ਸਮੱਗਲਰ ਜੋਗਿੰਦਰ ਸਿੰਘ ਨੇ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪਾਸੋ ਜਮੀਨ ਖ੍ਰੀਦਣ ਲਈ ਡਰੱਗ ਮਨੀ ਦੇ ਪੈਸੇ ਬਿਨ੍ਹਾਂ ਕਿਸੇ ਲਿਖਤ ਤੋਂ ਦਿੱਤੇ ਸਨ।
Adv.
ਹੁਣ ਤੱਕ ਡੱਰਗ ਸਮੱਗਲਰ ਜੋਗਿੰਦਰ ਸਿੰਘ ਉਰਫ ਜੱਗਾ ਪਾਸੋ ਕੁੱਲ 51,50,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਜਾ ਚੁੱਕੀ ਹੈ। ਤਫਤੀਸ਼ ਜਾਰੀ ਹੈ, ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Adv.
ਤਾਜੀਆਂ ਖਬਰਾਂ ਦੀ ਬਹੁਤ ਵਧੀਆ ਕਵਰੇਜ,,,,,,, ਸਮਾਜ ਦੇ ਹਰ ਪਹਿਲੂ ਬਾਰੇ ਅਖਬਾਰ ਵਿਚ ਜਾਣਕਾਰੀ ਮਿਲਦੀ ਹੈ ।ਵਧੀਆ ਲੇਖ, ਕਵਿਤਾਵਾਂ, ਗਜਲਾਂ ਤੇ ਗੀਤ ਪੜ੍ਹਨ ਨੂੰ ਮਿਲਦੇ ਹਨ ।ਬਹੁਤ ਵਧੀਆ ਮਿਆਰੀ ਅਖਬਾਰ ।