21 ਜੁਲਾਈ ਨੂੰ ਪੰਜਾਬ ਦੇ ਹਜ਼ਾਰਾ ਕੱਚੇ ਅਧਿਆਪਕ ਪਰਿਵਾਰਾਂ ਤੇ ਭਰਾਤਰੀ ਕਿਸਾਨ, ਮਜ਼ਦੂਰ ਜੱਥੇਬੰਦੀਆਂ ਸਮੇਤ ਮੋਹਾਲੀ ਵਿੱਚ ਕਰਨਗੇ ਲਲਕਾਰ ਰੈਲੀ ।
ਮੋਹਾਲੀ (IPT bureau)ਪੱਕੇ ਹੋਣ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਮੋਹਾਲੀ ਧਰਨਾ ਅੱਜ 32ਵੇਂ ਦਿਨ ਵਿੱਚ ਦਾਖਲ ਹੋਇਆ। ਅੱਜ ਧਰਨੇ ਵਿੱਚ ਜ਼ਿਲ੍ਹਾਵਾਰ ਵਾਰੀ ਅਨੁਸਾਰ ਜ਼ਿਲ੍ਹਾ ਮੋਗਾ ਤੇ ਫਾਜ਼ਿਲਕਾ ਦੇ ਸਾਥੀ ਕੁਲਦੀਪ ਸਿੰਘ ਬੱਡੂਵਾਲ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪਹੁੰਚੇ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜੁਝਾਰ ਸਿੰਘ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਏਜੰਡਾ ਜਲਦੀ ਕੈਬਨਿਟ ਵਿੱਚ ਪਾਸ ਨਾ ਕੀਤਾ ਤਾਂ 21 ਜੁਲਾਈ ਨੂੰ ਪੰਜਾਬ ਦੇ ਹਜ਼ਾਰ ਕੱਚੇ ਅਧਿਆਪਕ ਪਰਿਵਾਰਾਂ ਤੇ ਭਰਾਤਰੀ ਕਿਸਾਨ, ਮਜ਼ਦੂਰ ਜੱਥੇਬੰਦੀਆਂ ਸਮੇਤ ਮੋਹਾਲੀ ਵਿੱਚ ਲਲਕਾਰ ਰੈਲੀ ਕੀਤੀ ਜਾਵੇਗੀ। ਸਰਕਾਰ ਪਿਛਲੇ ਕਈ ਦਿਨਾਂ ਤੋਂ ਕੈਬਨਿਟ ਮੀਟਿੰਗ ਦੇ ਲਾਰੇ ਲਾ ਰਹੀ ਹੈ ਹੁਣ ਲਾਰੇ ਨਹੀਂ ਨਤੀਜਾ ਲੈ ਕੇ ਹੀ ਵਾਪਸ ਜਾਵਾਂਗਾ।
Adv.
ਅੱਜ ਧਰਨੇ ਵਿਚ ਕਿਸਾਨ ਯੂਨੀਅਨ ਤੋਂ ਸੇਮਜੀਤ ਸਿੰਘ ਛੰਨਾ, ਕੰਪਿਉਟਰ ਅਧਿਆਪਕ ਯੂਨੀਅਨ ਸੰਗਰੂਰ ਤੋਂ ਹਰਜੀਤ ਸਿੰਘ, ਕੁਲਦੀਪ ਕੁਮਾਰ, ਰਾਜੇਸ਼ ਕੁਮਾਰ, ਰਾਜੀਵ ਜੈਨ ਸੰਗਰੂਰ ਸਾਥੀਆ ਸਮੇਤ ਪੁੱਜੇ ਸੰਘਰਸ਼ੀ ਸਾਥੀਆਂ ਵਿਚ ਭਾਰੀ ਜੋਸ਼ ਤੇ ਸਰਕਾਰ ਪ੍ਰਤੀ ਰੋਸ ਪਾਇਆ ਗਿਆ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਜਿਹੜੇ ਸਾਡੇ ਸਾਥੀ ਲਗਾਤਾਰ ਪੰਜਾਬ ਸਕੂਲ ਸਿਖਿਆ ਬੋਰਡ ਦੀ ਛੱਤ ਉਤੇ ਬੈਠੇ ਹਨ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਇੰਝ ਲਾਰਿਆ ਨਹੀਂ ਸਰਨਾ ਹੁਣ ਕੱਚੇ ਅਧਿਆਪਕਾਂ ਨੂੰ ਪੱਕਾ ਹਰ ਹਾਲ ਵਿੱਚ ਕਰਨਾ ਹੀ ਪਵੇਗਾ। ਇਸ ਸਮੇਂ ਸਿਮਰਨ ਕੌਰ, ਗਗਨਨਦੀਪ ਕੌਰ, ਕੁਲਵਿੰਦਰ ਮੋਗਾ, ਸੁਰਿਦਰ, ਸੰਦੀਪ ਫਾਜਿਲਕਾ ਆਦਿ ਹਾਜ਼ਰ ਸਨ।
Adv.

