ਚਿੱਟੇ ਨੇ ਹੱਡ ਖੜਕਾਤੇ,ਕਰਤਾ ਘਰ ਖਾਲੀ

ਰੋਵਾਂ ਤੇ ਔਂਸੀਆਂ ਪਾਵਾਂ
ਕਰਦੀ ਹਾਂ ਨਿੱਤ ਦੁਆਵਾਂ
ਕਦੋਂ ਘਰ ਆਵੇ ਸੋਹਣਾ
ਕੋਠੇ ਤੇ ਕਾਗ ਉਡਾਵਾਂ
ਆਵੇ ਘਰ ਡਿਗਦਾ ਢਹਿੰਦਾ, ਬਾਗ ਦਾ ਮਾਲੀ
ਨਸ਼ਿਆਂ ਨੇ ਖਾ ਲਈ ਤੇਰੀ ਹੋਸ਼ ਤੇ ਜਵਾਨੀ
ਯਾਦਾਂ ਨਿੱਤ ਪਾਉਣ ਭੁਲੇਖੇ
ਕੰਧਾਂ ਨਾਲ ਪਾਵਾਂ ਬਾਤਾਂ
ਕਿਸਮਤ ਨੇ ਦਿੱਤੀਆਂ ਸਾਨੂੰ
ਇਹੀ ਅਨਮੋਲ ਸੁਗਾਤਾਂ
ਅੰਦਰੋਂ ਹੀ ਸੁੱਕਿਆ ਜਾਪੇ, ਅੱਖੀਆਂ ਦਾ ਪਾਣੀ
ਨਸ਼ਿਆਂ ਨੇ ਖਾ ਲਈ ਤੇਰੀ, ਹੋਸ਼ ਤੇ ਜਵਾਨੀ
ਸੱਧਰਾਂ ਦੀ ਲੈ ਫੁਲਕਾਰੀ
ਫਿਰਦੀ ਮੈਂ ਮਾਰੀ ਮਾਰੀ
ਦਿਲ ਦੀ ਗਹਿਰਾਈ ਵਿੱਚੋਂ
ਲੱਭਾਂ ਤਸਵੀਰ ਉਹ ਪਿਆਰੀ
ਉੱਪਰੋਂ ਖੁਸ਼ ਰਹਿਣਾ ਪੈਂਦਾ,ਐ ਦਿਲਬਰ ਜਾਨੀ
ਨਸ਼ਿਆਂ ਨੇ ਖਾ ਲਈ ਤੇਰੀ,ਹੋਸ਼ ਤੇ ਜਵਾਨੀ ।

ਲੇਖਕ ਦਵਿੰਦਰ ਕੌਰ ਢਿੱਲੋਂ


