ਮਹਿਲਾ ਕਵਿਤਾ ਮੰਚ (ਰਜਿ.) ਦੀ ਮੁਹਾਲੀ ਇਕਾਈ ਨੇ ਕਵੀ ਦਰਬਾਰ ਦਾ ਆਯੋਜਨ ਕੀਤਾ।

ਮਹਿਲਾ ਕਵਿਤਾ ਮੰਚ (ਰਜਿ.) ਦੀ ਮੁਹਾਲੀ ਇਕਾਈ ਨੇ ਕਵੀ ਦਰਬਾਰ ਦਾ ਆਯੋਜਨ ਕੀਤਾ।

 

“ਸਿਮਰ ਮਨ ਰਾਮ ਨਾਮ ਚਿਤਾਰੇ ।।

ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ..” ਸ਼ਬਦ ਦੇ ਅਸ਼ੀਰਵਾਦ ਨਾਲ, ਮੁਹਾਲੀ ਇਕਾਈ ਦਾ ਮਾਸਿਕ ਕਾਵਿ-ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋਇਆ।

ਮੋਹਾਲੀ (ਪ੍ਰਭਜੋਤ ਕੌਰ) ਸ਼੍ਰੀ ਨਰੇਸ਼ ਨਾਜ਼ ਦੁਆਰਾ ਸਥਾਪਤ ਕੀਤੀ ਗਈ ਮਹਿਲਾ ਕਵਿਤਾ ਮੰਚ (ਰਜਿ.) ਦੀ ਮੁਹਾਲੀ ਇਕਾਈ ਨੇ 15/7/2021 ਵੀਰਵਾਰ ਨੂੰ ਕਵੀ ਦਰਬਾਰ ਦਾ ਆਯੋਜਨ ਕੀਤਾ।

ਮਹਿਲਾ ਕਵੀਤਾ ਮੰਚ ਮੁਹਾਲੀ ਇਕਾਈ ਦੀ ਮੀਤ ਪ੍ਰਧਾਨ ਦਿਲਪ੍ਰੀਤ ਚਾਹਲ ਨੇ ਸਭ ਦਾ ਸਵਾਗਤ ਕੀਤਾ। ਇਹ ਮਾਸਿਕ ਕਾਵਿ-ਸੈਮੀਨਾਰ ਮੁੱਖ ਮਹਿਮਾਨ ਰਾਸ਼ੀ ਸ੍ਰੀਵਾਸਤਵ ( ਪ੍ਰਧਾਨ ਟ੍ਰਾਈਸਿਟੀ) ਦੀ ਹਾਜ਼ਰੀ ਵਿੱਚ ਸੰਪੂਰਨ ਹੋਇਆ। ਮੁਹਾਲੀ ਇਕਾਈ ਦੀ ਜਨਰਲ ਸਕੱਤਰ ਅਮਨਪ੍ਰੀਤ ਪੰਨੂੰ ਨੇ ਕਾਵਿ-ਸੈਮੀਨਾਰ ਸੁਚੱਜੇ . ਢੰਗ ਨਾਲ ਚਲਾਇਆ। ਇੱਕ ਪਿਆਰੀ ਜਿਹੀ ਛੋਟੀ ਜਿਹੀ ਬੱਚੀ ਸਾਹਿਬ ਕੌਰ ਨੇ ਆਪਣੀ ਖੂਬਸੂਰਤ ਆਵਾਜ਼ ਵਿਚ ਸ਼ਬਦ ਦਾ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।

Adv.
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੀ ਪ੍ਰਧਾਨ ਮਮਤਾ ਸੇਤੀਆ ਸੇਖਾ ਜੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਰਾਸ਼ੀ ਸ੍ਰੀਵਾਸਤਵ, ਸੁਰਿੰਦਰ ਕੌਰ ਭੋਗਲ, ਪ੍ਰਭਜੋਤ ਕੌਰ, ਦਿਲਪ੍ਰੀਤ ਚਾਹਲ, ਮੋਨਿਕਾ ਰਾਠੌਰ, ਨੀਰਜਾ ਸ਼ਰਮਾ, ਡਾ ਸੁਨੀਤ ਮਦਾਨ, ਦਵਿੰਦਰ ਖੁਸ਼ ਧਾਲੀਵਾਲ, ਅਮਨਪ੍ਰੀਤ ਪੰਨੂੰ, ਦਿਲ ਪ੍ਰੀਤ “ਦੀਪਾਲੀ”, ਪਰਮਿੰਦਰ ਸੋਨੀ, ਨੇਹਾ ਸ਼ਰਮਾ, ਨੀਰੂ ਮਿੱਤਲ ਨੀਰ, ਹਰਵਿੰਦਰ ਭੰਗੂ, ਡੇਜ਼ੀ ਬੇਦੀ ਜੁਨੇਜਾ, ਆਦਿ ਕਵਿੱਤਰੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਮਾਹੌਲ ਨੂੰ ਰੰਗੀਨ ਅਤੇ ਸੁਰੀਲਾ ਬਣਾ ਦਿੱਤਾ। ਅੰਤ ਵਿੱਚ ਪ੍ਰੋਗਰਾਮ ਦੀ ਪ੍ਰਧਾਨ ਮਮਤਾ ਸੇਤੀਆ ਜੀ ਨੇ ਪ੍ਰੋਗਰਾਮ ਦਾ ਜਾਇਜ਼ਾ ਲਿਆ ਅਤੇ ਸਮੂਹ ਭਾਗੀਦਾਰਾਂ ਦੇ ਕਾਵਿ-ਪਾਠ ਦੇ ਪ੍ਰਸੰਸਾ ਕੀਤੀ। ਮੁਹਾਲੀ ਇਕਾਈ ਦੀ ਪ੍ਰਧਾਨ ਪ੍ਰਭਜੋਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Adv.

Leave a Reply

Your email address will not be published. Required fields are marked *