
ਲੁਧਿਆਣਾ ਪਰਮਦੀਪ ਸਿੰਘ ਦੀ ਯਾਦਗਾਰੀ ਵੈਲਫੇਅਰ ਸੋਸਾਇਟੀ ਵਲੋਂ ਚੱਲ ਰਹੇ ਸਲਾਨਾ ਸਮਾਗਮ ਦੇ ਚੋਥੇ ਦਿਨ ਮੁੱਖ ਮਹਿਮਾਨ ਡਾ ਗੁਰਪਾਲ ਸਿੰਘ ਸੰਧੂ ਸਾਬਕਾ ਡੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਵੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਵੇਂ ਲੇਖਕਾਂ,ਕਵੀਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਉਪਰਾਲੇ ਕਰਨੇ ਬਹੁਤ ਜਰੂਰੀ ਹਨ।
Adv.
ਸਮਾਗਮ ਦੀ ਸ਼ੁਰੂਆਤ ਭੁਪਿੰਦਰ ਸਿੰਘ ਦੁਆਰਾ ਮੂਲਮੰਤਰ ਤੇ ਗੁਰ ਮੰਤਰ ਦੇ ਜਾਪ ਨਾਲ ਹੋਈ। ਜਤਿੰਦਰ ਕੌਰ ਅਨੰਦਪੁਰ ਸਾਹਿਬ ਨੇ ਸਾਰੇ ਕਵੀਆਂ,ਵਿਦਵਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਉਪਰੰਤ ਪ੍ਰਸਿੱਧ ਸਾਹਿਤਕਾਰ ਡਾ ਕੁਲਦੀਪ ਸਿੰਘ ਦੀਪ ਨੇ ਕਵਿਤਾ ਅਤੇ ਸੰਵੇਦਨਾ ਵਿਸ਼ੇ ਤੇ ਵਿਚਾਰ ਦਿੰਦਿਆਂ ਬੜੀ ਬਰੀਕੀ ਨਾਲ ਇਸ ਦੀਆਂ ਪਰਤਾਂ ਨੂੰ ਖੋਲਿਆ ਅਤੇ ਦੱਸਿਆ ਕਿ ਕਵਿਤਾ ਉਤਰਦੀ ਹੈ ਅਤੇ ਸ਼ਬਦਾਂ ਦਾ ਜਾਮਾ ਪਹਿਨਦੀ ਹੈ। ਉਪਰੰਤ ਪ੍ਰਿੰਸੀਪਲ ਸੰਜੀਵ ਸਿੰਘ ਨਿਮਾਣਾ ਸੋਹਣਗੜ੍ਹ
ਦੀ ਅਗਵਾਈ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਹੋਈ। ਜਿਸ ਵਿੱਚ ਪਰਵਿੰਦਰ ਕੌਰ ਪਟਿਆਲਾ,ਸੰਦੀਪ ਕੌਰ ਚੀਮਾ ਧੀਰੋਵਾਲ,ਮਨਿੰਦਰ ਕੌਰ ਬਸੀ ਬਸੀ ਪਠਾਣਾ, ਓਕਾਰ ਸਿੰਘ ਦਾਖਾ,ਮਨਪ੍ਰੀਤ ਕੌਰ ਅੰਮ੍ਰਿਤਸਰ,ਨਰੈਣ ਸਿੰਘ ਮੰਘੇੜਾ ਕੋਟਕਪੂਰਾ,ਨਿੱਕਾ ਜੰਡਵਾਲਾ,ਰਾਜ ਦਵਿੰਦਰ ਸਿੰਘ ਬਿਆਸ, ਰਜਿੰਦਰ ਸਿੰਘ ਚਾਹਲ,ਰੁਪਿੰਦਰ ਕੌਰ ਰੁਹਾਨੀ ਮਹਿਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਹੋਰ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।
Adv.

ਗੁਰਮਤਿ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪ੍ਰਚਾਰਕ ਸਤਨਾਮ ਸਿੰਘ ਸਲੋਪੁਰੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵੀਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਯੋਗਦਾਨ ਪਾਉਣਾ ਚਾਹੀਦਾ ਹੈ।
ਅਖੀਰ ਵਿੱਚ ਪੰਜਾਬ ਦੇ ਰਫੀ ਸ੍ਰ ਰਛਪਾਲ ਸਿੰਘ ਪਾਲ ਸਰਪ੍ਰਸਤ ਸ਼੍ਰੋਮਣੀ ਪੰਥਕ ਕਵੀ ਸਭਾ ਨੇ ਕਾਰਜਸ਼ਾਲਾ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਵਿਦਵਾਨਾਂ ਦੇ ਵਿਚਾਰ ਸੁਣ ਕੇ ਅਤੇ ਕਵੀਆਂ ਤੋਂ ਕਵਿਤਾਵਾਂ ਸੁਣ ਕੇ ਮਨ ਗਦਗਦ ਹੋਇਆ ਹੈ ਅਤੇ ਓਨਾ ਨੇ ਡਾ ਹਰੀ ਸਿੰਘ ਜਾਚਕ ਤੇ ਸੋਸਾਇਟੀ ਦੇ ਸਾਰੇ ਸੇਵਾਦਾਰਾਂ ਨੂੰ ਵਧਾਈ ਦਿੱਤੀ ਅਤੇ ਗੀਤ ਰਾਹੀਂ ਹਾਜ਼ਰੀ ਲਗਾਈ।

