Batala (IPT Bureau)ਬਟਾਲਾ ਸ਼ਹਿਰ ਦੇ ਵਿਕਾਸ ਦਾ ਅਸਲ ਮੁੱਢ 1911 ਵਿੱਚ ਉਸ ਵੇਲੇ ਬੱਝਿਆ ਜਦੋਂ ਅਮ੍ਰਿਤਸਰ ਬਟਾਲਾ ਦੇ 39.68 ਕਿਲੋਮੀਟਰ ਸਫ਼ਰ ਲਈ ਰੇਲਵੇ ਲਾਈਨ ਮਨਜੂਰ ਹੋਈ। ਇਹ ਰੇਲਵੇ ਲਾਈਨ ਬਣਨ ਮਗਰੋਂ ਰੇਲਵੇ ਦਾ ਬਟਾਲੇ ਨੂੰ ਬਿਆਸ ਲਾਈਨ ਤੱਕ ਜੋੜਨ ਦੇ ਪ੍ਰਾਜੈਕਟ ਦਾ ਐਲਾਨ 101 ਸਾਲ ਬਾਅਦ 2012 ਵਿੱਚ ਸ੍ਰ ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਨਾਲ ਮਨਜ਼ੂਰ ਤਾਂ ਹੋਇਆ ਪਰ ਫਾਈਲਾਂ ਵਿੱਚ ਹੀ ਗੁੰਮ ਹੋ ਗਿਆ। 250 ਕਰੋੜ ਦੀ ਰਕਮ ਵੀ ਮਨਜ਼ੂਰ ਹੋਈ, ਸਰਵੇ ਵੀ ਹੋਏ, ਵੱਡੀਆਂ ਵੱਡੀਆਂ ਗੱਲਾਂ ਵੀ ਹੋਈਆਂ ਪਰ RTI ਰਾਹੀਂ ਪੁੱਛੇ ਗਏ ਸਵਾਲ ਦੇ ਜਵਾਬ ਵੀ ਇਹ ਪਤਾ ਲੱਗਾ ਕਿ ਡਿਪਟੀ ਚੀਫ ਇੰਜੀਨੀਅਰ, ਉੱਤਰ ਰੇਲਵੇ ਦੇ ਜ਼ਬਾਨੀ ਹੁਕਮਾਂ ਨਾਲ ਇਹ ਪ੍ਰਾਜੈਕਟ ਬੰਦ ਕਰਨ ਮਗਰੋਂ ਲੱਗਭੱਗ ਮਰ ਚੁੱਕਾ ਹੈ। ਇਹ ਇਲਾਕੇ ਦੇ ਲੋਕਾਂ, ਖਾਸ ਕਰ ਬਟਾਲੇ ਦੇ ਸ਼ਹਿਰੀਆਂ ਦੀ ਬਦਕਿਸਮਤੀ ਹੈ ਕਿ 1911 ਬਾਅਦ ਜਗੀ ਉਮੀਦ ਦੀ ਕਿਰਨ ਰੋਸ਼ਨੀ ਦੇਣ ਤੋਂ ਪਹਿਲਾਂ ਹੀ ਬੁਝਾ ਦਿੱਤੀ ਗਈ ਪਰ ਕਿਸੇ ਨੇ ਵੀ ਬੋਲਣ ਲਈ ਦੰਦਾਂ ਤੋਂ ਦੰਦ ਨਹੀਂ ਚੁੱਕੇ !! ਅਫਸੋਸ ਕਿ ਸਾਨੂੰ ਸੁਤਿਆਂ ਹੋਇਆਂ ਨੂੰ ਕੋਈ ਜਗਾਉਣ ਵਾਲੀ ਕੋਈ ਤਾਕਤਵਰ ਆਵਾਜ਼ ਵੀ ਨਹੀਂ ।
ਪਰ ਮੈਂ ਆਪਣੇ ਯਤਨ ਜਾਰੀ ਰੱਖਾਂਗਾ ਅਤੇ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਪ੍ਰੋਜੈਕਟ ਦੀ ਮੁੜ ਬਹਾਲੀ ਹੋਵੇ
Adv.


