
ਲੁਧਿਆਣਾ (IPT Bureau)ਪਰਮਦੀਪ ਸਿੰਘ ਦੀ ਯਾਦਗਾਰੀ ਵੈਲਫੇਅਰ ਸੋਸਾਇਟੀ ਵਲੋਂ ਚੱਲ ਰਹੇ ਸਲਾਨਾ ਸਮਾਗਮ ਦੇ ਦੂਸਰੇ ਦਿਨ ਕਵੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿਥੀ ਸਿੰਘ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਿਹਾ ਕਿ ਪਰਮਦੀਪ ਸਿੰਘ ਵਰਗੇ ਅਨੇਕਾਂ ਕਵੀ ਤਿਆਰ ਹੋ ਚੁੱਕੇ ਹਨ। ਗੁਣ ਵੰਡਣ ਨਾਲ ਫਲਦਾ ਫੁਲਦਾ ਹੈ।ਓਨਾ ਕਿਹਾ ਕਿ ਕਵੀਆਂ ਨੂੰ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਲਿਖਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਸ ਕਾਰਜਸ਼ਾਲਾ ਤੇ ਕਵੀ ਦਰਬਾਰ ਦੀ ਸ਼ੁਰੂਆਤ ਭੁਪਿੰਦਰ ਸਿੰਘ ਨੇ ਮੂਲਮੰਤਰ ਤੇ ਗੁਰਮੰਤਰ ਦੇ ਪਾਠ ਨਾਲ ਕੀਤੀ।ਉਪਰੰਤ ਬਲਪ੍ਰੀਤ ਕੌਰ ਮੀਤ ਪ੍ਰਧਾਨ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ।ਉਪਰੰਤ ਜਤਿੰਦਰ ਸਿੰਘ ਗਿਲਹੋਤਰਾ , ਹਰਭਜਨ ਸਿੰਘ ਸਚਦੇਵਾ ਤੇ ਅਰਵਿੰਦਰ ਪਾਲ ਸਿੰਘ ਬੰਟੀ ਸਾਰੇ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਨੇ ਸਾਰੇ ਕਵੀਆਂ ਨੂੰ ਅਸੀਸਾਂ ਤੇ ਸ਼ੁੱਭ ਇਛਾਵਾਂ ਦਿੱਤੀਆਂ।
ਇੰਜ ਕਰਮਜੀਤ ਸਿੰਘ ਨੂਰ ਨੇ ਛੰਦ ਪ੍ਰਬੰਧ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖਾਸ ਤੌਰ ਤੇ ਬੈਤ ਛੰਦ ਬਾਰੇ ਬੜੇ ਵਿਸਥਾਰ ਸਹਿਤ ਦੱਸਿਆ ਅਤੇ ਮੁਹਾਵਰੇ, ਬਿੰਬ ਤੇ ਪ੍ਰਤੀਕਾਂ ਦੀ ਵਰਤੋਂ ਦੇ ਮਹੱਤਵ ਨੂੰ ਦਰਸਾਇਆ।
ਉਪੰਰਤ ਪਰਵਿੰਦਰ ਕੌਰ ਸੁੱਖ ਲੁਧਿਆਣਾ ਦੀ ਅਗਵਾਈ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਹੋਈ। ਜਿਸ ਵਿੱਚ ਡਾ ਰਮਨਦੀਪ ਸਿੰਘ ਬਟਾਲਾ, ਪਿਆਰਾ ਸਿੰਘ ਜੈਪੁਰ, ਪਰਮਿੰਦਰ ਕੌਰ ਸੰਧੂ ਮਿੱਡਾ,ਪ੍ਰਿਤਪਾਲ ਕੌਰ ਕਨੇਡਾ, ਪਰਵਿੰਦਰ ਕੌਰ, ਪਵਨਦੀਪ ਕੌਰ ਲੁਧਿਆਣਾ,ਪੂਨਮ ਸਪਰਾ ਲੁਧਿਆਣਾ, ਰਮਨਦੀਪ ਸਿੰਘ ਸੰਗਰੂਰ, ਰਣਜੀਤ ਸਿੰਘ ਫਰੀਦਕੋਟ, ਜਸਮੀਤ ਕੌਰ ਜੈਪੁਰ, ਰਾਜੇਸ਼ ਕੁਮਾਰ ਭਗਤ ਜਲੰਧਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਹੋਰ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।

ਇਸ ਕਾਰਜਸ਼ਾਲਾ ਦੀ ਪ੍ਰਧਾਨਗੀ ਕਰਦੇ ਹੋਏ ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ ਗੁਰੂ ਗੋਬਿੰਦ ਸਟੱਡੀ ਸਰਕਲ ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਦੀ ਚਲਾਈ ਹੋਈ ਪ੍ਰੰਪਰਾ ਪ੍ਰਫੁੱਲਤ ਹੋ ਰਹੀ ਹੈ। ਓਨਾ ਨੇ ਡਾ ਹਰੀ ਸਿੰਘ ਜਾਚਕ ਅਤੇ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਨੂੰ ਵਧਾਈ ਵੀ ਦਿੱਤੀ।
Adv.

