
ਚੰਡੀਗੜ੍ਹ (IPT Bureau) ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਕੋਠੀ ਨੰ; 345 ਸੈਕਟਰ 21ਏ ਚੰਡੀਗੜ੍ਹ ਵਿਖੇ ਹੋਈ ।ਪ੍ਰਧਾਨਗੀ ਮੰਡਲ ਵਿੱਚ ਸ: ਬੰਤ ਸਿੰਘ ਬਰਾੜ (ਸੂਬਾ ਸਕੱਤਰ ਸੀ ਪੀ ਆਈ ) ਸ੍ਰੀ ਰਾਜ ਕੁਮਾਰ, ਡਾ: ਜਲੌਰ ਸਿੰਘ ਖੀਵਾ,ਸ: ਗੁਰਬਖਸ਼ ਸਿੰਘ ਸੈਣੀ(ਲੇਖਕ) ਅਤੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਸ਼ਾਮਲ ਸਨ। ਸਭ ਤੋਂ ਪਹਿਲਾਂ ਵਿਛੜ ਗਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੌਨ ਰਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਗੁ ਪਰੋਗਰਾਮ ਦੀ ਸ਼ੁਰੂਆਤ ਸ੍ਰੀਮਤੀ ਦੇਵਿੰਦਰ ਕੌਰ ਜੀ ਵਲੋਂ ਗਾਏ ਗੀਤ ਨਾਲ ਹੋਈ ।ਇਸ ਤੋਂ ਬਾਦ ਦਰਸ਼ਨ ਤਿਓਣਾ ,ਹਰਜਿੰਦਰ ਸਿੰਘ ਗੋਪਾਲੋਂ,ਬਲਵਿੰਦਰ ਸਿੰਘ ਢਿਲੋਂ,ਸੁਰਿੰਦਰ ਪਾਲ ਸਿੰਘ,ਗੁਹਰਮੀਤ ਸਿੰਘ ਮੀਆਂਪੁਰੀ, ਮਲਕੀਤ ਬਸਰਾ ਅਤੇ ਤੇਜਾ ਸਿੰਘ ਥੂਹਾ ਨੇ ਗੀਤ ਸੁਣਾਏ।ਇਸ ਤੋਂ ਬਾਦ ਪਤਰਕਾਰ ਗੁਰਬਖਸ਼ ਸਿੰਘ ਸੈਣੀ ਦੁਆਰਾ ਲਿਖੀ ਪੁਸਤਕ ” ਕਿਸਾਨੀ ਸ਼ੋਸ਼ਣ ਤੇ ਸੰਘਰਸ਼ ” ਬਾਰੇ ਵਿਚਾਰ ਚਰਚਾ ਕੀਤੀ ਗਈ ।ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਦੀ ਲੁੱਟ ਹਰਸ਼ ਵਰਧਨ ਦੇ ਰਾਜ ਸਮੇਂ ਵੀ ਹੁੰਦੀ ਸੀ

ਅਤੇ ਮੁਗਲਾਂ ਨੇ ਕਈ ਤਰ੍ਹਾਂ ਦੇ ਟੈਕਸ ਲਾ ਕੇ ਹੋਰ ਲੁੱਟਣਾ ਸ਼ੁਰੂ ਕਰ ਦਿੱਤਾ ।ਅੰਗਰੇਜ਼ਾਂ ਦੇ ਰਾਜ ਤੋਂ ਹੁਣ ਤੱਕ ਕਿਸਾਨਾਂ ਉਤੇ ਕੋਈ ਨਾ ਕੋਈ ਭਾਰਾ ਟੈਕਸ ਲੱਗਦਾ ਰਿਹਾ ਹੈ ਭਾਵੇਂ ਕਿ ਸਮੇਂ ਅਨੁਸਾਰ ਟੈਕਸ ਦੇ ਰੂਪ ਅਤੇ ਢੰਗ ਬਦਲਦੇ ਰਹੇ ਹਨ।ਹੁਣ ਦਾ ਕਿਸਾਨ ਅੰਦੋਲਨ ਦੁੱਖੀ ਕਿਸਾਨਾਂ ਵਲੋਂ ਸਰਕਾਰ ਨੂੰ ਕਨੂੰਨ ਰੱਦ ਕਰਨ ਦੀ ਪੁਕਾਰ ਹੈ।ਡਾ: ਜਲੌਰ ਸਿੰਘ ਖੀਵਾ ਨੇ ਕਿਹਾ ਕਿ ਖੇਤੀਬਾੜੀ ਪੰਜਾਬੀ ਸਭਿਆਚਾਰ ਦਾ ਅਟੁੱਟ ਅੰਗ ਹੈ ।ਖੇਤੀਬਾੜੀ ਤੇ ਅਧਾਰਤ ਪੰਜਾਬ ਦੇ ਲੋਕ ਗੀਤ, ਕਹਾਵਤਾਂ, ਕਹਾਣੀਆਂ, ਰੀਤੀ-ਰਿਵਾਜ ਬਣੇ ਹੋਏ ਹਨ ।ਲੋਕ ਸੰਘਰਸ਼ ਕਰਦੇ ਹਨ ਅਤੇ ਇਤਹਾਸ ਸਿਰਜਦੇ ਹਨ। ਡਾ: ਅਵਤਾਰ ਸਿੰਘ ਪਤੰਗ,ਗੁਰਬਖਸ਼ ਸਿੰਘ ਸੈਣੀ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਤੋਂ ਅੱਗੇ ਸਿਮਰਜੀਤ ਕੌਰ ਗਰੇਵਾਲ, ਸੁਰਿੰਦਰ ਕੌਰ ਬਾੜਾ,ਕਿਰਨ ਬੇਦੀ,ਅਮਰਜੀਤ ਬਠਲਾਣਾ,ਮਿੱਤਵਾ ਗੁਰਮੀਤ, ਰਜਿੰਦਰ ਰੇਨੂ, ਸਤਬੀਰ ਕੌਰ,ਅਮਰਜੀਤ ਖੁਰਲ,ਦਰਸ਼ਨ ਸਿੰਘ ਸਿੱਧੂ ਨੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗਲ ਕੀਤੀ ।ਪ੍ਰਿੰਸੀਪਲ ਬਲਦੇਵ ਸਿੰਘ, ਰਾਜ ਕੁਮਾਰ ਸਿੰਘ,ਕਿਸ਼ੋਰ ਚੰਦ,ਰਾਜਦੀਪ ਕੌਰ ਨੇ ਭਾਸ਼ਨ ਵਿਚ ਪੰਜਾਬ ਦੀ ਮਾੜੀ ਹਾਲਤ ਬਿਆਨ ਕੀਤੀ।
Adv.

