
ਵਿਸ਼ਵ ਆਬਾਦੀ ਦਿਵਸ ਤੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਆਨਲਾਈਨ ਹੋਈ ਮੀਟਿੰਗ
ਕਾਦੀਆਂ 11 ਜੁਲਾਈ( ਗੁਰਪ੍ਰੀਤ ਸਿੰਘ ਮੱਲ੍ਹੀ )ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਅਲਕਾ ਰਾਵਤ ਦੇ ਵੱਲੋਂ ਆਪਣੇ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਵਲੰਟੀਅਰਾਂ ਨਾਲ ਵਿਸ਼ਵ ਆਬਾਦੀ ਦਿਵਸ ਤੇ ਆਨਲਾਈਨ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਅਲਕਾ ਰਾਵਤ ਨੇ ਕਰੁਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਭਾਰੀ ਇਕੱਠ ਨਾ ਕਰਦੇ ਹੋਏ ਸਮੂਹ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਤੇ ਕਿਹਾ ਕਿ ਜਿਸ ਵਿੱਚ ਵਿਸ਼ਵ ਆਬਾਦੀ ਦਿਵਸ ਦੇਸ਼ ਵਿੱਚ ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਹਨ ਜੋ ਦੇਸ਼ ਦੇ ਵਿਕਾਸ ਵਿੱਚ ਰੁਕਾਵਟਾਂ ਖੜ੍ਹੀਆਂ ਕਰਦੀਆਂ ਹਨ ਆਬਾਦੀ ਦਾ ਵਾਧਾ ਦੇਸ਼ ਦੀ ਇਨ੍ਹਾਂ ਜਟਿਲ ਸਮੱਸਿਆ ਵਿੱਚੋਂ ਇੱਕ ਹੈ ਭਾਰਤ ਚੀਨ ਤੋਂ ਬਾਅਦ ਪੂਰੀ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਪਰ ਜਿਸ ਰਫ਼ਤਾਰ ਨਾਲ ਸਾਡੇ ਦੇਸ਼ ਦੀ ਆਬਾਦੀ ਵਧ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਚੀਨ ਤੋਂ ਵੀ ਵੱਧ ਜਾਵੇਗਾ ਸਾਡੇ ਦੇਸ਼ ਦੀ ਆਬਾਦੀ ਦੇ ਵਾਧੇ ਦੀ ਦਰ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਿਰਫ ਪੰਜ ਦਹਾਕਿਆਂ ਵਿਚ ਇਹ 33 ਕਰੋਡ਼ ਦੇ ਅੰਕਡ਼ੇ ਨੂੰ ਪਾਰ ਕਰ ਕੇ 100 ਕਰੋਡ਼ ਤੋਂ ਵੱਧ ਹੋ ਗਈ ਹੈ ।
Adv.
ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਅਲਕਾ ਰਾਵਤ ਦੇ ਵੱਲੋਂ ਸਮੂਹ ਬਲਾਕਾਂ ਦੇ ਇੰਚਾਰਜਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ਨਹਿਰੂ ਯੁਵਾ ਕੇਂਦਰ ਜ਼ਿਲ੍ਹਾ ਕੋਆਰਡੀਨੇਟਰ ਅਲਕਾ ਰਾਵਤ ਤੋਂ ਇਲਾਵਾ ਬਲਾਕ ਕਾਦੀਆਂ ਇੰਚਾਰਜ ਰਾਜਬੀਰ ਕੌਰ, ਨਵਜੋਤ ਕੌਰ ਦੋਰਾਂਗਲਾ ,ਦਰਸ਼ਨ ਦੇਵੀ ਦੋਰਾਂਗਲਾ, ਨਰਿੰਦਰ ਕੌਰ ਦੀਨਾਨਗਰ ,ਸੁਖਬੀਰ ਕੌਰ ਦੀਨਾਨਗਰ ,ਅਨੁਰਾਧਾ ਧਾਰੀਵਾਲ ,ਲਵਦੀਪ ਮਸੀਹ ਕਲਾਨੌਰ, ਲਵਪ੍ਰੀਤ ਸਿੰਘ ਕਲਾਨੌਰ ,ਜੁਗਰਾਜ ਸਿੰਘ ਕਾਹਨੂੰਵਾਨ’ ਰਾਕੇਸ਼ ਕੁਮਾਰ ਕਾਹਨੂੰਵਾਨ ,ਸਚਿਨ ਧਾਰੀਵਾਲ , ਰਜਨੀ ਗੁਰਦਾਸਪੁਰ ,ਕੋਮਲਜੀਤ ਕੌਰ ਡੇਰਾ ਬਾਬਾ ਨਾਨਕ, ਰਾਜਵਿੰਦਰ ਕੌਰ ਡੇਰਾ ਬਾਬਾ ਨਾਨਕ, ਕਮਲਦੀਪ ਕੌਰ ਸ੍ਰੀ ਹਰਗੋਬਿੰਦਪੁਰ, ਕਿਰਨਦੀਪ ਕੌਰ ਬਟਾਲਾ, ਸੰਦੀਪ ਕੁਮਾਰੀ ਬਟਾਲਾ, ਰੌਬਿਨ ਗੁਰਦਾਸਪੁਰ, ਬਲਤੇਜ ਫਤਹਿਗੜ੍ਹ ਚੂੜੀਆਂ ,ਹਰਜੀਤ ਸਿੰਘ ਫਤਿਹਗਡ਼੍ਹ ਚੂਡ਼ੀਆਂ, ਹਰਕ੍ਰਿਸ਼ਨ ਸਿੰਘ ਕਾਦੀਆਂ, ਲਵਜੀਤ ਸਿੰਘ ਸ੍ਰੀ ਹਰਗੋਬਿੰਦਪੁਰ ਤੋਂ ਇਲਾਵਾ ਸਕੂਲੀ ਵਿਦਿਆਰਥੀ ਬੱਚੇ ਹਾਜ਼ਰ ਸਨ
Adv.

