ਤਿਰੰਗੇ ਝੰਡੇ ਦਾ ਪਿੰਡ ਲੀਲ ਕਲਾਂ ਚ ਹੋ ਰਿਹਾ ਹੈ ਅਪਮਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਤਿਰੰਗੇ ਝੰਡੇ ਦਾ ਪਿੰਡ ਲੀਲ ਕਲਾਂ ਚ ਹੋ ਰਿਹਾ ਹੈ ਅਪਮਾਨ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਗੇਟ ਦੇ ਉੱਪਰ ਲੱਗਾ ਤਿਰੰਗਾ ਝੰਡਾ ਪਿੰਡ ਲੀਲ ਕਲਾਂ ਮੋੜ ਦੇ ਉੱਪਰ ਬਣੇ ਗੇਟ ਦੇ ਉੱਪਰ ਲਹਿਰਾ ਰਿਹਾ ਤਿਰੰਗਾ ਝੰਡਾ ਜਾਣਕਾਰੀ ਦਿੰਦੇ ਹੋਏ ਐੱਸ ਡੀ ਐੱਮ ਬਟਾਲਾ ਬਲਵਿੰਦਰ ਸਿੰਘ

ਕਾਦੀਆਂ 10 ਜੂਨ (ਗੁਰਪ੍ਰੀਤ ਸਿੰਘ ਮੱਲ੍ਹੀ )ਇਕ ਪਾਸੇ ਜਿਥੇ ਦੇਸ਼ ਦਾ ਪ੍ਰਤੀਕ ਮੰਨੇ ਜਾਣ ਵਾਲੇ ਦੇਸ਼ ਦੇ ਤਿਰੰਗੇ ਝੰਡੇ ਨੂੰ ਹਰ ਕੋਈ ਸਲਾਮ ਕਰਦਾ ਹੈ।ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪਿੰਡ ਲੀਲ ਕਲਾਂ ਦੇ ਵਿਚ ਸ਼ਹੀਦ ਸਿਪਾਹੀ ਸਤਨਾਮ ਸਿੰਘ ਕੀਰਤੀ ਚੱਕਰ ਦੀ ਯਾਦ ਵਿੱਚ ਬਣੇ ਗੇਟ ਦੇ ਉੱਪਰ ਤਿਰੰਗੇ ਝੰਡੇ ਦਾ ਹੋ ਰਿਹਾ ਹੈ ਅਪਮਾਨ ।ਦੱਸ ਦੇਈਏ ਕਿ ਇਹ ਗੇਟ ਬਟਾਲਾ ਤੋਂ ਹਰਚੋਵਾਲ ਰੋਡ ਪਿੰਡ ਲੀਲ ਕਲਾਂ ਮੋੜ ਦੇ ਉੱਪਰ ਬਣਿਆ ਹੋਇਆ ਹੈ ਜਿਸ ਦੇ ਸੰਬੰਧੀ ਆਮ ਰਾਹਗੀਰਾਂ ਤੇ ਲੋਕਾਂ ਦੇ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਇਸ ਗੇਟ ਦੇ ਉੱਪਰ ਲੱਗੇ ਝੰਡੇ ਦਾ ਜੋ ਅਪਮਾਨ ਹੋ ਰਿਹਾ ਹੈ ਉਹ ਸਹਿਣਯੋਗ ਨਹੀਂ ਹੈ ।ਕਿਉਂਕਿ ਹਰ ਵਾਰ ਹੀ ਅਸੀਂ 15 ਅਗਸਤ ਜਾਂ ਫਿਰ 26 ਜਨਵਰੀ ਨੂੰ ਇਲਾਕਿਆਂ ਦੇ ਵੱਖ ਵੱਖ ਥਾਵਾਂ ਤੇ ਇਸ ਦੇਸ਼ ਦੇ ਝੰਡੇ ਨੂੰ ਲਹਿਰਾ ਕੇ ਇਸ ਨੂੰ ਸਲਾਮ ਕਰਦੇ ਹਾਂ ਪਰ ਇਸ ਝੰਡੇ ਦੇ ਹੋ ਰਹੇ ਅਪਮਾਨ ਨੂੰ ਦੇਖਦੇ ਹੋਏ ਅੱਜ ਇੰਜ ਲੱਗ ਰਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਝੰਡੇ ਦੇ ਅਪਮਾਨ ਨੂੰ ਦੇਖਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ।ਲੋਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਝੰਡੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਜਾਂ ਫਿਰ ਇਸ ਨੂੰ ਬਦਲਿਆ ਜਾਵੇ ਤਾਂ ਜੋ ਦੇਸ਼ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਿਰੰਗੇ ਝੰਡੇ ਦਾ ਅਪਮਾਨ ਨਾ ਹੋ ਸਕੇ । ਇਸ ਮਾਮਲੇ ਸਬੰਧੀ ਕੁਝ ਮੋਹਤਬਰ ਵਿਅਕਤੀਆਂ ਨੇ ਵੀ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਇਥੋਂ ਗੁਜ਼ਰਦੇ ਸਨ ਤਾਂ ਉਨ੍ਹਾਂ ਦਾ ਧਿਆਨ ਇਸ ਝੰਡੇ ਦੇ ਵੱਲ ਜਾਂਦਾ ਸੀ ਤਾਂ ਉਹ ਦੇਖਦੇ ਸਨ ਕਿ ਇਸ ਝੰਡੇ ਦਾ ਅਪਮਾਨ ਹੋ ਰਿਹਾ ਜਦ ਕਿ ਇਸ ਝੰਡੇ ਨੂੰ ਇੱਥੇ ਲਹਿਰਾਉਣਾ ਬਿਲਕੁੱਲ ਹੀ ਸਹੀ ਨਹੀਂ ਹੈ ।ਜ਼ਿਕਰਯੋਗ ਹੈ ਕਿ ਇਸ ਸ਼ਹੀਦੀ ਯਾਦਗਾਰੀ ਗੇਟ ਦਾ ੳਦਘਾਟਨ ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਆਪਣੇ ਕਰ ਕਮਲਾਂ ਨਾਲ ਮਿਤੀ 30 .10.2016 ਨੂੰ ਕੀਤਾ ਗਿਆ ਸੀ ।

ਇਸ ਮਾਮਲੇ ਸਬੰਧੀ ਜਦੋਂ ਪਿੰਡ ਲੀਲ ਕਲਾਂ ਦੇ ਮੌਜੂਦਾ ਸਰਪੰਚ ਗੁਰਨਾਮ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਗੇਟ ਉਨ੍ਹਾਂ ਦੇ ਹੀ ਭਰਾ ਸ਼ਹੀਦ ਸਿਪਾਹੀ ਸਤਨਾਮ ਸਿੰਘ ਕੀਰਤੀ ਚੱਕਰ ਦੀ ਯਾਦ ਚ ਇਹ ਗੇਟ ਉਨ੍ਹਾਂ ਦੇ ਵੱਲੋਂ ਬਣਾਇਆ ਗਿਆ ਅਤੇ ਇਸ ਉੱਪਰ ਝੰਡਾ ਵੀ ਉਨ੍ਹਾਂ ਦੇ ਵੱਲੋਂ ਹੀ ਲਹਿਰਾਇਆ ਗਿਆ ।ਤੇ ਕੁਝ ਦਿਨ ਪਹਿਲਾਂ ਆਏ ਤੇਜ਼ ਹਨ੍ਹੇਰੀ ਝੱਖੜ ਦੇ ਕਾਰਨ ਇਹ ਝੰਡਾ ਫਟ ਗਿਆ ਅਤੇ ਉਹ ਇਸ ਨੂੰ ਜਲਦ ਹੀ ਬਦਲ ਦੇਣਗੇ ਝੰਡਾ ਬਣਨ ਲਈ ਦਿੱਤਾ ਹੋਇਆ ਹੈ ।

 

ਇਸ ਸੰਬੰਧੀ ਜਦੋਂ ਐੱਸ ਡੀ ਐੱਮ ਬਲਵਿੰਦਰ ਸਿੰਘ ਬਟਾਲਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਆ ਗਿਆ ਹੈ ਅਤੇ ਉਹ ਪਿੰਡ ਦੇ ਸਰਪੰਚ ਨੂੰ ਜਲਦ ਹੀ ਆਪਣੇ ਸੰਪਰਕ ਵਿੱਚ ਲਿਆ ਕੇ ਇਸ ਝੰਡੇ ਨੂੰ ਬਦਲਣ ਲਈ ਕਹਿਣਗੇ ।ਉਨ੍ਹਾਂ ਕਿਹਾ ਕਿ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇਸ ਦੇਸ਼ ਦੇ ਤਿਰੰਗੇ ਝੰਡੇ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਨਾ ਕਿ ਇਸ ਮਰਿਆਦਾ ਨੂੰ ਭੰਗ ਕੀਤਾ ਜਾਵੇ ।

Leave a Reply

Your email address will not be published. Required fields are marked *