ਬੰਦ ਪਰਤਾਂ ਦੇ ਵਿਚ ਜੋ ਰਹਿਣ ਚੁੱਪ, ਖੋਲੇ ਕਿਤਾਬ ਕੋਈ ਅੱਖਰ ਉਦੋਂ ਬੋਲਦੇ

ਬੰਦ ਪਰਤਾਂ ਦੇ ਵਿਚ ਜੋ ਰਹਿਣ ਚੁੱਪ,
ਖੋਲੇ ਕਿਤਾਬ ਕੋਈ ਅੱਖਰ ਉਦੋਂ ਬੋਲਦੇ।
ਏਹੀ ਨਹੀਂ ਕੇ ਸ਼ਬਦ ਬੋਦ ਦੇ ਹੀ ਅੱਖਰ ਬੋਲਣ
ਭਾਸ਼ਾ ਦੀ ਹੋਂਦ ਤੋਂ ਪਰੇ ਜੋ ਹਾਵਾਂ ਚ ਭਰੇ
ਸ਼ਬਦ ਉਲਝੇ ਮੂਹਾਂ ਤੇ ਲਿਖੇ ਸਾਰਾ ਭੇਦ ਖੋਲਦੇ।

ਤੂੰ ਚਾਹੇਂ ਕੇ ਚੁੱਪ ਚੁੱਪ ਰਹਿ ਜਾਣ ਸਾਰੇ ,
ਜੁੜਕੇ ਸਤਰਾਂ ਚ ਨਾ ਕਰਨ ਅਰਥ ਭਾਰੇ,
ਪਰ ਡੋਬਦੇ ਹੰਝੂਆਂ ਚ ਵੀ ਅੱਖਰ ਕਰਦੇ ਊਤਾਰੇ।
ਹੌਕੇ ਤੇਰੇ ਤਾਂ ਹੱਲਕ ਤੱਕ ਆਉਣੋਂ ਡਰਦੇ,
ਪਰ ਸੁਣਦੇ ਜਦ ਹਾਸੇ ਉੁੱਚਿਆਂ ਦੇ ਪਿੱਛੇ ਬੋਲਦੇ..
ਸ਼ਬਦ ਉਲਝੇ ਮੂਹਾਂ ਤੇ ਲਿਖੇ ਸਾਰਾ ਭੇਦ ਖੋਲਦੇ।

ਕਰ ਹੌਸਲਾ ਕੇ ਖੋਲ ਕੇ ਹਰ ਬੋਲ ਦੱਸੀ ,
ਬੇ ਕਿਰਕ ਨਹੀਂ ਚੁਫੇਰੇ ਜੋ ਦੋ ਚਾਰ ਅਸੀਂ ।
ਕੀਤੀ ਸਾਫ ਸਾਰੀ ਜੇ ਗੱਲ ਗਈ ਚੁੱਭ ਤਾਂ ਦੱਸੀ,
ਤੂੰ ਕਿਸੇ ਲਈ ਹੈਂ , ਪਰ ਸਾਡਾ ਨਹੀਂ ਸੱਚੀ
ਬੰਦਾ ਰੱਬ ਨਹੀਂ ਭਵਿੱਖਾਂ ਦੇ ਕਾਲ ਖੋਲਦੇ।
ਸ਼ਬਦ ਉਲਝੇ ਮੂਹਾਂ ਤੇ ਲਿਖੇ ਸਾਰਾ ਭੇਦ ਖੋਲਦੇ।

ਸੁਰਿੰਦਰ ਸਿੰਘ ਚੀਮਾਂ ਦੀ ਤਾਜਾ ਤਾਜਾ ਲਿਖਤ

8360363475

Adv.

Leave a Reply

Your email address will not be published. Required fields are marked *