
ਬਟਾਲਾ :-ਅੱਜ ਮਿਤੀ 30 ਜੂਨ 2021 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਦੀ ਮੀਟਿੰਗ ਸ੍ਰ ਧਰਮਪਾਲ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਮੌਜੂਦਾ ਪ੍ਰਧਾਨ ਸ੍ਰ ਰਣਧੀਰ ਸਿੰਘ ਜੀ ਦਾ ਅਸਤੀਫ਼ਾ ਸਮੂਹ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਤਾ ਗਿਆ ਅਤੇ ਸਰਬ ਸੰਮਤੀ ਨਾਲ ਸ੍ਰ ਗੁਰਮੀਤ ਸਿੰਘ ਮਠਾਰੂ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਦੀ ਬਿਹਤਰੀ ਵਾਸਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ।
ਪਹਿਲੀ ਕਮੇਟੀ ਦੇ ਕੁੱਝ ਮੈਂਬਰ ਸਵਰਗਵਾਸ ਅਤੇ ਵਿਦੇਸ਼ ਚਲੇ ਜਾਣ ਕਰਕੇ, ਉਹਨਾਂ ਦੀ ਜਗ੍ਹਾ ਤੇ ਸਰਬ ਸੰਮਤੀ ਨਾਲ ਸ੍ਰ ਹਰਪਾਲ ਸਿੰਘ ਖਾਲਸਾ ਵਾਲੇ, ਸ੍ਰ ਮਨਮਿੰਦਰ ਸਿੰਘ ਰਜਿੰਦਰਾ ਵਾਲੇ, ਸ੍ਰ ਰਜਿੰਦਰ ਸਿੰਘ ਹੈਪੀ ਦੀ ਮੈਂਬਰੀ ਨੂੰ ਪ੍ਰਵਾਨਗੀ ਦਿੱਤੀ ਗਈ।
Adv.
ਨਾਲ ਹੀ ਡਿਸਟ੍ਰਿਕਟ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਰਜਿ ਨੂੰ ਹਾਲ ਵਿਖੇ ਗਤਕਾ ਸਿਖਲਾਈ ਲਈ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਵਿੱਚ ਪ੍ਰਧਾਨ ਸ੍ਰ ਗੁਰਮੀਤ ਸਿੰਘ ਮਠਾਰੂ, ਸ੍ਰ ਰਣਧੀਰ ਸਿੰਘ ਹੀਰੋ ਵਾਲੇ, ਸ੍ਰ ਅਮਰੀਕ ਸਿੰਘ ਮਠਾਰੂ, ਸ੍ਰ ਗੁਰਪ੍ਰੀਤ ਸਿੰਘ ਗਿੱਲ ਰਾਜੂ, ਸ੍ਰ ਸਤਵੰਤ ਸਿੰਘ ਨਾਗੀ, ਸ੍ ਧਰਮਪਾਲ ਸਿੰਘ ਚੋਧਰੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡਾ ਗੁਰਿੰਦਰ ਸਿੰਘ ਆਦਿ ਮੌਜੂਦ ਸਨ।

