ਮਨ ਦੇ ਹਾਰੇ ਹਾਰ ਹੈ ,ਮਨ ਦੇ ਜੀਤੇ ਜੀਤ।।

ਮਨ ਦੇ ਹਾਰੇ ਹਾਰ ਹੈ ,ਮਨ ਦੇ ਜੀਤੇ ਜੀਤ।।

ਗਰਭ ਚ ਆਸ,
ਚਾਨਣ ਦੀ ਕਰ ਕੇ
ਜੀਵਨ ਪਾਇਆ
ਡਰ ਦੂਰ ਹਟਾ ਕੇ
ਫਿਰ ਕਿਉਂ?
ਹਾਰ ਜਾਣ ਜਾਂ ਹਾਰ ਤੋਂ ਡਰ ਜਾਣਾ
ਮਨੁੱਖਤਾ ਦੀ
ਬੇਕਦਰੀ ਕਰਕੇ
ਆਤਮਹੱਤਿਆ ਕਰ ਜਾਣਾ

ਬਾਰਸ਼ ਬੂੰਦਾਂ
ਮੋਤੀ ਬਣਨ ਦੀ ਚਾਹਨਾ ਰੱਖਦੀਆਂ
ਸਿੱਪ ‘ਚ ਨਾ ਡਿੱਗ ਕੇ
ਮਾਰੂਥਲ ‘ਚ ਡਿੱਗਦੀਆਂ
ਵਾਸ਼ਪ ਬਣ ਕੇ
ਉੱਪਰ ਉੱਠਦੀਆਂ
ਆਖਰ ਇੱਕ ਦਿਨ
ਮੋਤੀ ਬਣਦੀਆਂ

ਤੋੜ ਦਿੰਦੇ ਹਾਂ
ਆਲ੍ਹਣੇ ਪੰਖੇਰੂਆਂ ਦੇ
ਪਰ ਉਹ
ਹੌਸਲਾ ਨਹੀਂ ਹਾਰਦੇ
ਵਾਰ ਵਾਰ ਚੁੱਕ ਤੀਲੇ
ਸੱਧਰਾਂ ਦੇ
ਆਪਣੇ ਹਿੱਤਾਂ ਦੇ
ਮਹਿਲ ਉਸਾਰਦੇ

ਪੋਰਸ ਵੀ ਹਰ ਕੇ
ਨਿਰਾਸ਼ ਨਾ ਹੋਇਆ
ਸੀਨਾ ਤਾਣ
ਸਿਕੰਦਰ ਦੇ ਮੂਹਰੇ ਜਾ ਖੜ੍ਹਿਆ
ਅਸ਼ੋਕ ਨੇ ਕਲਿੰਗ ਤੇ
ਜਿੱਤ ਦਾ ਝੰਡਾ ਲਹਿਰਾਇਆ
ਆਖਰ ਨਿਰਾਸ਼ਾ ਦੇ
ਮੂਹਰੇ ਜਾ ਡਿੱਗਿਆ

ਫਿਰ ਕਿਉਂ ਜਿੱਤਾਂ ਹਾਰਾਂ
ਹਾਵੀ ਹੋਈਆਂ
ਸਿਰਫ ਸੁਪਨਿਆਂ ਦੇ
ਤਿੜਕਣ ਤੇ ਹਾਰਾਂ ਹੋਈਆਂ
ਮਨ ਦੇ ਹਾਰੇ ਹਾਰ ਹੈ
ਮਨ ਦੇ ਜੀਤੇ ਜੀਤ
‘ਲਾਜ’ ਡਰ ਤੇ ਮੋਹ ਦਾ ਤਿਆਗ ਹੀ
ਪੱਕਾ ਮਨ ਦਾ ਮੀਤ ਹੈ
ਲਾਜਵਿੰਦਰ ਲਾਜ

ਵੱਲੋਂ ਅਮਰੀਕ ਮਠਾਰੂ ਼

Leave a Reply

Your email address will not be published. Required fields are marked *