
ਬਟਾਲੇ ਸ਼ਹਿਰ ਨੂੰ ਜਿਲਾ ਬਣਾਉਣ ਦੀ ਮੰਗ ਲੰਮੇ ਸਮੇ ਤੋਂ ਚੱਲ ਰਹੀ ਹੈ ਪਰ ਸਮੇ ਦੀਆ ਸਰਕਾਰਾਂ ਵਲੋਂ ਸ਼ਹਿਰ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਜ
ਬਟਾਲਾ 26ਜੂਨ (ਅਮਰੀਕ ਮਠਾਰੂ/ਗੁਰਿੰਦਰ ਸੰਧੂ) ਬਟਾਲੇ ਸ਼ਹਿਰ ਨੂੰ ਜਿਲਾ ਬਣਾਉਣ ਦੀ ਮੰਗ ਲੰਮੇ ਸਮੇ ਤੋਂ ਚੱਲ ਰਹੀ ਹੈ ਪਰ ਸਮੇ ਦੀਆ ਸਰਕਾਰਾਂ ਵਲੋਂ ਸ਼ਹਿਰ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਜਿਸ ਕਰਕੇ ਸ਼ਹਿਰ ਹਰ ਪੱਖੋਂ ਪਿੱਛੇ ਰਹਿ ਗਿਆ, ਬਟਾਲਾ ਸ਼ਹਿਰ ਜੋ ਕਿ ਅੰਗਰੇਜ਼ਾਂ ਵੇਲੇ ਦਾ ਜਿਲ੍ਹਾ ਹੁੰਦਾ ਸੀ ਪਰ ਬਟਾਲੇ ਨਾਲ ਹੁੰਦੇ ਆ ਰਹੇ ਵਿਤਕਰਿਆਂ ਕਰਕੇ ਬਟਾਲਾ ਨੂੰ ਤਹਿਸੀਲ ਬਣਾ ਦਿਤਾ ਗਿਆ ਸੀ , ਮਾਤਾ ਸੁਲੱਖਣੀ ਜੀ ਦਾ ਸ਼ਹਿਰ ਬਟਾਲਾ ਆਪਣਾ ਬਣਦਾ ਹਕ਼ ਮੰਗਦਾ ਹੈ ਅਤੇ ਸੰਗਰਸ਼ ਕਰਨ ਲਈ ਤਿਆਰ ਹੈ।

ਬਟਾਲਾ ਸ਼ਹਿਰ ਦਾ ਇਤਿਹਾਸ ਵਿੱਚ ਬਹੁਤ ਵੱਡਾ ਨਾਮ ਹੈ ਇਸ ਸ਼ਹਿਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਥਾਨ ਗੁਰੂਦਵਾਰਾ ਕੰਧ ਸਾਹਿਬ, ਗੁਰਦਵਾਰਾ ਡੇਰਾ ਸਾਹਿਬ ਹੈ ਜਿਥੇ ਹਰ ਸਾਲ ਹਜ਼ਾਰਾਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਇਸ ਸਬੰਧ ਵਿਚ ਹਰ ਸਾਲ ਇਕ ਮੇਲਾ ਲਗਾਇਆ ਜਾਂਦਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਬਟਾਲੇ ਵਿਚ ਵਿਸ਼ਵ ਪ੍ਰਸਿੱਧ ਮੰਦਿਰ ਅਚਲੇਸ਼ਵਾਰ ਧਾਮ ਹੈ ,ਪ੍ਰਚੀਨ ਮੰਦਿਰ ਮਾਤਾ ਕਾਲੀ ਜੀ ਹੈ ਇਸ ਦੇ ਨਾਲ ਨਾਲ ਬਟਾਲਾ ਸ਼ਹਿਰ ਇਕ ਉਦਯੋਗਿਕ ਸ਼ਹਿਰ ਹੈ ਜਿਥੇ ਕਈ ਤਰ੍ਹਾਂ ਦੇ ਲੋਹੇ ਸਟੀਲ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਦੇਸ਼ ਭਰ ਵਿਚ ਵਿਕਦੀਆਂ ਹਨ ਅਤੇ ਵਿਦੇਸ਼ਾਂ ਵਿਚ ਵੀ ਨਿਰਯਾਤ ਹੁੰਦੀਆਂ ਹਨ ਬਟਾਲੇ ਨੂੰ ਇਕ ਸਮੇ ਵਿੱਚ ਆਯਰਨ ਬਰਡ ਓਫ ਏਸ਼ੀਆ ਵੀ ਕਿਹਾ ਜਾਂਦਾ ਸੀ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਜਗਜੋਤ ਸਿੰਘ ਸੰਧੂ ਵਲੋਂ ਕੀਤਾ ਗਿਆ
Adv
ਸੰਧੂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਰਕਾਰ ਵਲੋਂ ਬਟਾਲਾ ਸ਼ਹਿਰ ਜੋ ਕਿ ਜਿਲਾ ਬਣਨ ਦੀਆ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਉਸ ਨੂੰ ਜਿਲਾ ਨਾ ਬਣਿਆ ਗਿਆ ਤਾ ਸਰਕਾਰ ਖਿਲਾਫ ਮੋਰਚਾ ਖੋਲ੍ਹਾਂਗੇ ਅਤੇ ਕੱਢਿਆ ਜਾਵੇਗਾ ਮਸ਼ਾਲ ਮਾਰਚ ਫਿਰ ਇਸ ਦੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ


