
ਸਫ਼ਾਈ ਕਰਮੀਆਂ ਨੇ ਆਪਣੇ ਕੰਮਾਂ ’ਤੇ ਪਰਤ ਕੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ

ਬਟਾਲਾ, 13 ਜੂਨ ( ਅਮਰੀਕ ਮਠਾਰੂ /ਗੁਰੀ ਸੰਧੂ ) – ਸ਼ਹਿਰ ਦੀ ਵਿਗੜੀ ਹੋਈ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਲਈ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਕੌਂਸਲਰ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਖੁਦ ਅੱਗੇ ਆਏ ਹਨ। ਸ਼ਹਿਰ ਦੇ ਇਨ੍ਹਾਂ ਮੋਹਤਬਰ ਵਿਅਕਤੀਆਂ ਵੱਲੋਂ ਅੱਜ ਸਵੇਰੇ ਨਹਿਰੂ ਦਰਵਾਜ਼ੇ ਤੋਂ ਸਫ਼ਾਈ ਸੇਵਕਾਂ ਨਾਲ ਮਿਲ ਕੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਗਿਆ।
Adv.
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸਫ਼ਾਈ ਕਰਮੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਲਗਾਤਾਰ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰਾਂ ਵਿਗੜ ਗਈ ਸੀ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗ ਗਏ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਹਿਰ ਵਿੱਚ ਗੰਦਗੀ ਦਾ ਫੈਲਣਾ ਹੋਰ ਵੀ ਚਿੰਤਾਜਨਕ ਹੈ। ਇਸੇ ਲਈ ਉਨ੍ਹਾਂ ਸਮੇਤ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਹੋਰ ਮੋਹਤਬਰਾਂ ਨੇ ਇਕੱਠੇ ਹੋ ਕੇ ਸਫ਼ਾਈ ਕਰਮੀਆਂ ਨੂੰ ਸਫ਼ਾਈ ਕਰਨ ਲਈ ਸਮਝਾਇਆ ਅਤੇ ਉਨ੍ਹਾਂ ਵਿਚੋਂ ਕੁਝ ਸਫ਼ਾਈ ਕਰਮੀ ਕੰਮ ’ਤੇ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਗਾਂਧੀ ਕੈਂਪ ਦੇ ਡੰਪ ਤੋਂ ਕੂੜੇ ਨੂੰ ਚੁਕਵਾਇਆ ਗਿਆ ਹੈ ਅਤੇ ਸ਼ਹਿਰ ਦੇ ਬਾਕੀ ਭਾਗਾਂ ਵਿੱਚ ਵੀ ਸਫ਼ਾਈ ਮੁਹਿੰਮ ਅਰੰਭੀ ਕੀਤੀ ਗਈ ਹੈ। ਜਿਸ ਜਿਸ ਥਾਂ ਤੇ ਕੁੜੇ ਦੇ ਢੇਰ ਲੱਗੇ ਸਨ ਉਨ੍ਹਾਂ ਥਾਵਾਂ ਉਪਰ ਮੱਛਰ ਮਾਰਨ ਵਾਲੇ ਕੀਟ ਨਾਸ਼ਕ ਦਾ ਛਿੜਕਾ ਕੀਤਾ ਗਿਆ ਤਾਂ ਜੋ ਡੇਂਗੂ ਮਲੇਰੀਆ ਤੋਂ ਸ਼ਹਿਰ ਵਾਸੀਆਂ ਦਾ ਬਚਾਅ ਕੀਤਾ ਜਾ ਸਕੇ।
Adv.
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਸੰਜੀਵ ਸ਼ਰਮਾ, ਚੰਦਰ ਮੋਹਨ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕਸਤੂਰੀ ਲਾਲ ਕਾਲਾ, ਹਰਨੇਕ ਸਿੰਘ ਨੇਕੀ, ਗੁਰਪ੍ਰੀਤ ਸਿੰਘ ਸ਼ਾਨਾ, ਦਵਿੰਦਰ ਸਿੰਘ, ਹਰਪਾਲ ਸਿੰਘ ਬੈਸਟ ਟਾਈਲ ਵਾਲੇ, ਰਮੇਸ਼ ਵਰਮਾ, ਹੈਪੀ ਮਹਾਜਨ, ਸੁਪਰਡੈਂਟ ਨਿਰਮਲ ਸਿੰਘ, ਯੂਥ ਆਗੂ ਰਾਹੁਲ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

