ਖੇਤੀ ਆਰਡੀਨੈਂਸਾਂ ਖਿਲਾਫ 15 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਕਿਸਾਨ ਕਰਨਗੇ ਚੱਕਾ ਜਾਮ ਪਟਿਆਲਾ ਜਿਲ੍ਹੇ ਦੇ ਕਿਸਾਨ ਰਾਜਪੁਰਾ ਹਾਈਵੇਅ ਉਪਰ ਲਗਾਉਣਗੇ ਮੋਰਚਾ,

ਪਟਿਆਲਾ:-(ਬਲਜਿੰਦਰ ਮਾਨ)ਖੇਤੀ ਆਰਡੀਨੈਂਸਾਂ ਖਿਲਾਫ 15 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਕਿਸਾਨ ਕਰਨਗੇ ਚੱਕਾ ਜਾਮ ਪਟਿਆਲਾ ਜਿਲ੍ਹੇ ਦੇ ਕਿਸਾਨ ਰਾਜਪੁਰਾ ਹਾਈਵੇਅ ਉਪਰ ਲਗਾਉਣਗੇ ਮੋਰਚਾ, ਹਰਿਆਣਾ ਦੇ ਕਿਸਾਨਾਂ ਉੱਤੇ ਲਾਠੀਚਾਰਜ ਦਾ
ਮੰਗਾਂਗੇ ਮੋਦੀ ਪਾਸੋਂ ਜਵਾਬ- ਅਗੌਲ
ਮੋਰਚੇ ਦੀ ਤਿਆਰੀ ਸਬੰਧੀ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਵਿਖੇ ਅੱਜ ਅਵਤਾਰ ਸਿੰਘ ਕੈਦੂਪੁਰ ਦੀ ਪ੍ਰਧਾਨਗੀ ਹੇਠ ਹੋਈ ਇਲਾਕੇ ਦੇ ਕਿਸਾਨਾ ਦੀ ਭਰਵੀਂ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਕੱਲ ਹਰਿਆਣਾ ਦੀ ਭਾਜਪਾਈ ਐਮ ਐਲ ਖੱਟਰ ਸਰਕਾਰ ਵਲੋਂ ਪੁਰਅਮਨ ਰੈਲੀ ਕੱਢ ਰਹੇ ਕਿਸਾਨਾ ਤੇ ਜਬਰ ਢਾਹੇ ਜਾਣ ਅਤੇ ਅੰਨ੍ਹੇਵਾਹ ਲਾਠੀਚਾਰਜ ਕੀਤੇ ਜਾਣ ਦੀ ਘੋਰ ਨਿੰਦਾ ਦਾ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਮੀਟਿੰਗ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਲੋਂ ਇਸ ਨਾਦਰਸ਼ਾਹੀ ਜਬਰ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਗਿਆ। ਮੀਟਿੰਗ ਵਲੋਂ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਮਾਰੂ ਗਰਦਾਨਦਿਆਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਸਰਕਾਰ ਪਾਸੋਂ ਇਹਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ: ਮੀਤ ਪ੍ਰਧਾਨ ਨੇਕ ਸਿੰਘ ਖੋਖ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ 15 ਸਤੰਬਰ ਨੂੰ ਸਮੁੱਚੇ ਪੰਜਾਬ ਵਿੱਚ ਵੱਖੋ ਵੱਖ ਥਾਵਾਂ ਤੇ ਕਿਸਾਨ ਧਰਨਾ ਲਗਾ ਕੇ ਹਾਈਵੇ ਜਾਮ ਕਰਨਗੇ ਅਤੇ ਪਟਿਆਲਾ ਜਿਲ੍ਹੇ ਦੇ ਕਿਸਾਨ ਰਾਜਪੁਰਾ ਜੀ ਟੀ ਰੋੜ ਰੋਕਣਗੇ ਜੋ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗਾ ਅਤੇ ਪੂਰੀ ਤਰ੍ਹਾਂ ਪੁਰਅਮਨ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਲਾਭ ਸਿੰਘ ਦਿੱਤੂਪੁਰ, ਗੁਰਦੇਵ ਸਿੰਘ ਗੁਣੀਕੇ,ਗੁਰਮੇਲ ਸਿੰਘ ਅਜਨੌਦਾਕਲਾਂ, ਨਿਰਮਲ ਸਿੰਘ ਸਮੁੰਦਗੜ,
ਅਮਰੀਕ ਸਿੰਘ ਕੋਟਕਲਾਂ,
ਅੱਛਰਾ ਸਿੰਘ ਭੋਜੋਮਾਜਰੀ,
ਗੁਰਮੀਤ ਸਿੰਘ ਕੋਟਖੁਰਦ, ਜਥੇਦਾਰ ਧਰਮ ਸਿੰਘ ਧਾਰੋਂਕੀ ਅਤੇ ਹੋਰ ਸ਼ਾਮਲ ਸਨ

Leave a Reply

Your email address will not be published. Required fields are marked *