**************

ਕਾਲੀਆਂ ਬੋਲੀਆਂ ਰਾਤਾਂ ਵਿਚ
ਦਿਮਾਗ਼ਾਂ ‘ਚ ਦੀਵੇ ਜਗਦੇ ਨੇ
ਠੰਢੀਆਂ ਯਖ ਰਾਤਾਂ ਵਿੱਚ
ਉਹਨਾਂ ਦੇ ਜਜਬੇ ਮਘਦੇ ਨੇ
ਹਨੇਰੀ, ਤੂਫਾਨ ਜਾਂ ਕੋਈ ਆਫਤ ਹੋਵੇ
ਇਹ ਮੁਸਾਫਿਰ ਤੁਰਨ ਤੋਂ ਕਦ ਡਰਦੇ ਨੇ
ਆਪਣੇ ਸਿਰਜਕ ਉਹ ਆਪ ਹੁੰਦੇ
ਕਿਸੇ ਮਗਰ ਕਦੋਂ ਉਹ ਲੱਗਦੇ ਨੇ
ਜਿਹੜਾ ਵੀ ਉਹਨਾਂ ਨੂੰ ਰੋਕਣਾ ਚਾਹਵੇ
ਉਹਦੇ ਸਾਹਮਣੇ ਚਟਾਨ ਬਣ ਖੜ੍ਹਦੇ ਨੇ
ਪੱਕੇ ਇਰਾਦੇ ਜੋ ਦਿਲ ਵਿਚ ਧਾਰ ਲੈਂਦੇ
ਪਿੱਛੇ ਵਲ ਨੂੰ ਪੈਰ ਨਾ ਉਹ ਧਰਦੇ ਨੇ
ਅੱਗੇ ਹੀ ਅੱਗੇ ਉਹ ਵਧੀ ਜਾਂਦੇ
ਨਵੇਂ ਰਾਹ ਉਹ ਆਪਣੇ ਘੜਦੇ ਨੇ
ਇਹਨਾਂ ਲੋਕਾਂ ਕਰਕੇ ਹੈ ਦੁਨੀਆਂ ਸੋਹਣੀ
ਨਵਾਂ ਕੁਝ ਕਰ ਜਾਂਦੇ ਆਪ ਭਾਵੇਂ ਮਰਦੇ ਨੇ
ਇਤਹਾਸ ਇਹਨਾਂ ਨੂੰ ਹੈ ਯਾਦ ਕਰਦਾ
ਸਮਾਜ ਲਈ ਚੰਗੇ ਕੰਮ ਜੋ ਕਰਦੇ ਨੇ
ਮੇਲੇ ਲੱਗਦੇ ਇਹਨਾਂ ਦੀ ਯਾਦ ਅੰਦਰ
“ਮਾਵੀ “ਵਰਗੇ ਉਥੇ ਸਜਦੇ ਕਰਦੇ ਨੇ
—————————————————-

ਗੁਰਦਰਸ਼ਨ ਸਿੰਘ ਮਾਵੀ
#1571 ; ਸੈਕਟਰ ਚੰਡੀਗੜ੍

