ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵੱਲੋਂ ਸ਼ਾਮ ਏ ਮਹਿਫ਼ਲ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ —

ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵੱਲੋਂ ਸ਼ਾਮ ਏ ਮਹਿਫ਼ਲ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ —


ਅੰਮ੍ਰਿਤਸਰ:-(ਅਮਰੀਕ ਮਠਾਰੂ/ਗਗਨਦੀਪ ਧਾਲੀਵਾਲ )-ਮਿਤੀ 6-6-2021 ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਦੇ ਵਟਸਐਪ ਗਰੁੱਪ “
‘ਗੁਰਮੁਖੀ ਦੇ ਵਾਰਿਸ’ ਵੱਲੋਂ ਆਨਲਾਈਨ ਕਵੀ ਦਰਬਾਰ ਸ਼ਾਮ ਏ ਮਹਿਫ਼ਲ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਪ੍ਰਬੰਧ ਮੁੱਖ ਪ੍ਰਬੰਧਕ ਗੁਰਵੇਲ ਗੁਰੂ ਕੋਹਾਲ਼ਵੀ ਜੀ ਵੱਲੋਂ ਕੀਤਾ ਗਿਆ।ਇਸ ਕਵੀ ਦਰਬਾਰ ਦੀ ਮੰਚ ਸੰਚਾਲਕ ਦੀ ਭੂਮਿਕਾ ਰਜਨਦੀਪ ਕੌਰ ਮਾਨ ਜੀ ਵੱਲੋਂ ਨਿਭਾਈ ਗਈ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸਿਮਰਜੀਤ ਕੌਰ ਗਰੇਵਾਲ਼ ਜੀ ਨੇ ਨਿਭਾਈ।ਸ਼ਾਮਿਲ ਸ਼ਾਇਰ ਜੋਬਨਰੂਪ ਛੀਨਾ ,ਤਰਵਿੰਦਰ ਕੌਰ ਝੰਡੋਕ ,ਗਗਨਦੀਪ ਧਾਲੀਵਾਲ ,ਅਮਰਦੀਪ ਕੌਰ ,ਸੁੱਖ ਸੁੱਖਵਿੰਦਰ ਕੌਰ,ਜਗਦੀਪ ਕੌਰ ਨੂਰਾਨੀ ,ਦਵਿੰਦਰ ਕੌਰ ਢਿੱਲੋ,ਜਤਿੰਦਰ ਕੌਰ ਆਦਿ ਸ਼ਾਮਿਲ ਹੋਏ।ਇਹਨਾਂ ਸ਼ਾਇਰਾਂ ਨੇ ਛੂਹਣ ਵਾਲ਼ੀਆਂ ਰਚਨਾਵਾਂ ਪੇਸ਼ ਕੀਤੀਆਂ ਤੇ ਸਾਰੀ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ।ਸਭਾ ਦੇ ਪ੍ਰਧਾਨ ਧਰਮਿੰਦਰ ਸਿੰਘ ਔਲ਼ਖ ਅਤੇ ਗੁਰਮੁਖੀ ਦੇ ਵਾਰਿਸ ਦੇ ਗਰੁੱਪ ਦੇ ਮੁੱਖ ਪ੍ਰਬੰਧਕ ਤੇ ਪ੍ਰਧਾਨ ਗੁਰਵੇਲ ਗੁਰੂ ਕੋਹਾਲ਼ਵੀ ਜੀ ਵੱਲੋ ਸਾਰੇ ਹੀ ਸਾਹਿਤਕਾਰਾਂ ਦਾ ਸ਼ਾਮਿਲ ਕਵੀਆਂ ਦਾ ਧੰਨਵਾਦ ਕੀਤਾ ।ਮੁੱਖ ਪ੍ਰਬੰਧਕ ਗੁਰਵੇਲ ਗੁਰੂ ਕੋਹਾਲ਼ਵੀ ਜੀ ਨੇ ਆਖਿਰ ਵਿੱਚ ਪ੍ਰੋਗਰਾਮ ਦੀ ਸਫਲਤਾ ਲਈ ਮੁਬਾਰਕਾਂ ਦਿੰਦਿਆਂ ਪ੍ਰੋਗਰਾਮ ਨੂੰ ਵਿਸ਼ਰਾਮ ਅਗਲੇ ਪ੍ਰੋਗਰਾਮ ਵਿੱਚ ਜਲਦੀ ਇਕੱਤਰ ਹੋਣ ਦੇ ਵਾਅਦੇ ਨਾਲ ਦਿੱਤਾ।

Adv.

Advertisement
Simar Indusdries Batala

Leave a Reply

Your email address will not be published. Required fields are marked *