ਗੁਰਦਾਸਪੁਰ :- ਐਸ ਐਸ ਪੀ ਸਰਦਾਰ ਨਾਨਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਅੱਜ ਪੁਲਸ ਸਟੇਸ਼ਨ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਡੀਡਾ ਸ਼ਾਂਸੀਆਂ ਦੇ ਇਕ ਘਰ ‘ਚ ਜਾਅਲੀ ਸੀ.ਬੀ.ਆਈ ਟੀਮ ਬਣ ਕੇ 37 ਤੋਲੇ ਸੋਨਾ ਅਤੇ 4ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 8 ਮੁਲਜ਼ਮਾਂ ‘ਚੋਂ ਇਕ ਔਰਤ ਸਮੇਤ ਪੰਜ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਘਟਨਾ ‘ਚ ਦੋਸ਼ੀਆਂ ਵੱਲੋਂ ਵਰਤੀਆਂ ਗਈਆਂ ਦੋ ਇਨੋਵਾਂ ਗੱਡੀਆਂ ਸਮੇਤ 1ਲੱਖ 80 ਹਜ਼ਾਰ ਰੁਪਏ ਦੀ ਨਗਦੀ ਵੀ ਪੁਲਸ ਨੇ ਬਰਾਮਦ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ 2-6-21 ਨੂੰ ਸਵੇਰੇ ਕਰੀਬ 5 ਵਜੇ 7-8 ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਡੀਡਾ ਸ਼ਾਂਸੀਆਂ ਵਿਖੇ ਸ਼ਿਮਲਾ ਪਤਨੀ ਮਲਕੀਤ ਵਾਸੀ ਦੇ ਘਰ ਜਾਅਲੀ ਸੀ.ਬੀ.ਆਈ ਟੀਮ ਬਣ ਕੇ ਹਥਿਆਰਾਂ ਦੇ ਬਲ ‘ਤੇ ਘਰ ਤੋਂ 37ਤੋਲੇ ਸੋਨਾ ਅਤੇ 4ਲੱਖ ਰੁਪਏ ਲੁੱਟ ਕੇ ਲੈ ਗਏ ਸੀ। ਇਸ ਘਟਨਾ ਦੀ ਇਤਲਾਹ ਮਿਲਣ ‘ਤੇ ਪੁਲਸ ਤੁਰੰਤ ਹਰਕਤ ‘ਚ ਆ ਗਈ ਸੀ ਅਤੇ ਇਸ ਸਬੰਧੀ ਕਾਜਲ ਪਤਨੀ ਲੇਟ ਅਸ਼ਵਨੀ ਕੁਮਾਰ ਵਾਸੀ ਸੰਨੀ ਥਾਣਾ ਡਮਟਾਲ ਦੇ ਬਿਆਨਾਂ ‘ਤੇ ਦੋਸ਼ੀਆਂ ਖ਼ਿਲਾਫ਼ ਧਾਰਾ 392,342,170,120 ਬੀ, 25-54-59 ਅਸਲਾ ਐਕਟ ਥਾਣਾ ਦੀਨਾਨਗਰ ਦਰਜ ਕੀਤਾ ਗਿਆ ਸੀ।
Adv.

