ਗਗਨਦੀਪ ਧਾਲੀਵਾਲ -ਜਲੂਰ(ਬਰਨਾਲਾ) ਮਿਤੀ 5 ਜੂਨ 2021 ਦਿਨ ਸ਼ਨੀਵਾਰ ਨੂੰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ “ਵਿਸ਼ਵ ਵਾਤਾਵਰਣ ਦਿਵਸ” ਮਨਾਇਆਂ ਗਿਆ ਹੈ। ਇਸ ਮੌਕੇ ‘ਤੇ ਪਿੰਡ ਦੇ ਲੋਕਾਂ ਦੁਆਰਾ ਵੀ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਤੇ ਏ ਐਨ ਐਮ ਰਣਪ੍ਰੀਤ ਕੌਰ ,ਸੀ ਐਚ ਓ ਰਮਨਦੀਪ ਕੌਰ ,ਆਸਾ ਸੁਪਰਵਾਈਜਰ ਸਿਮਰਨਜੀਤ ਕੌਰ ,ਆਸਾ ਕਰਮਜੀਤ,ਸੁਖਵਿੰਦਰ ਕੌਰ ,ਸਿੰਦਰ ਕੌਰ ,ਰਾਜਵਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਮੈਬਰ ਸ਼ਾਮਿਲ ਹੋਏ।ਵਾਤਾਵਰਨ ਦਿਵਸ ਦੇ ਮੌਕੇ ‘ਤੇ ਏ ਐਨ ਐਮ ਰਣਪ੍ਰੀਤ ਕੌਰ ਨੇ ਵਾਤਾਵਰਨ ਨੂੰ ਸੰਭਾਲਣ ਸੰਬੰਧੀ ਆਪਣੇ ਵਿਚਾਰ ਦਿੱਤੇ ਤੇ ਬਾਕੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਤਾਵਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ।
Adv.

