ਸਫਾਈ ਕਰਮਚਾਰੀਆਂ ਦੀ ਹੜਤਾਲ ਨੇ ਸ਼ਹਿਰ ਨੂੰ ਨਰਕ ਵਿੱਚ ਬਦਲ ਦਿੱਤਾ ਹੈ

ਸਫਾਈ ਕਰਮਚਾਰੀਆਂ ਦੀ ਹੜਤਾਲ ਨੇ ਸ਼ਹਿਰ ਨੂੰ ਨਰਕ ਵਿੱਚ ਬਦਲ ਦਿੱਤਾ ਹੈ :- ਜਸਵੰਤ ਸਿੰਘ ਜੱਸ

ਬਟਾਲਾ :-ਜਦੋਂ ਅੱਜ ਜਸਵੰਤ ਸਿੰਘ ਜੱਸ ਉੱਘੇ ਸਮਾਜ ਸੇਵਕ ਅਤੇ ਟਕਸਾਲੀ ਕਾਂਗਰਸੀ ਨਾਲ ਸ਼ਹਿਰ ਦੇ ਸਫਾਈ ਦੇ ਹਾਲਾਤਾਂ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੋ ਜਿਹਾ ਗੰਦਗੀ ਦੇ ਢੇਰਾਂ ਦਾ ਨਜ਼ਾਰਾ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਵਿੱਚ ਦਿਖ ਰਿਹਾ ਹੈ ਇਸ ਤੋਂ ਵੀ ਵੱਧ ਖਤਰਨਾਕ  ਨਜ਼ਾਰਾ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦਾ ਹੈ। ਪਿੱਛਲੇ 25 ਦਿਨ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਨੇ ਸ਼ਹਿਰ ਨੂੰ ਨਰਕ ਵਿੱਚ ਬਦਲ ਦਿੱਤਾ ਹੈ। ਠੇਕੇਦਾਰੀ ਸਿਸਟਮ ਵੀ ਸਰਕਾਰ ਨੂੰ ਨਿਜ਼ਾਤ ਦਵਾਉਣ ਵਿੱਚ ਜਦੋਂ ਅਸਫਲ ਰਹੇ ਤਾਂ ਆਤਮ ਮੰਥਨ ਦੀ ਲੋੜ ਹੈ। ਲੋਕਾਂ ਨੂੰ ਇਸ ਗੱਲ ਨਾਲ ਕੋਈ ਮੱਤਲਬ ਨਹੀਂ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਨਜਿੱਠਣਾ ਹੈ ਜਾਂ ਫਿਰ ਨਗਰ ਨਿਗਮ ਨੇ, ਲੋਕਾਂ ਨੂੰ ਸ਼ਹਿਰ ਦੀ ਸਫਾਈ ਚਾਹੀਦੀ ਹੈ। ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਵਿਕਾਸ ਦੇ ਮੁੱਦੇ ਤੇ ਜਿੱਤੀਆਂ ਗਈਆਂ ਸੀ, ਲੋਕ ਕੌਂਸਲਰਾਂ ਨੂੰ ਇਸ ਗੰਦਗੀ ਦਾ ਜਿੰਮੇਵਾਰ ਸਮਝਣ ਲੱਗ ਪਏ ਹਨ। ਜਦੋਂ ਗਲੀਆਂ ਵਿੱਚੋਂ ਲੰਘਣਾ ਵੀ ਮੁਸ਼ਕਲ ਹੋ ਜਾਏ ਤੇ ਗੰਦਗੀ ਦੇ ਢੇਰ ਮੁਸ਼ਕ ਮਾਰ ਰਹੇ ਹੋਣ ਤਾਂ ਨਗਰ ਨਿਗਮ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਮੰਤਰੀ ਜੀ ਤਾਂ ਦਿੱਲੀ ਬੈਠੇ ਨੇ, ਸਰਕਾਰ ਦੇ ਸੰਕਟ ਨੂੰ ਨਜਿੱਠਣ ਲਈ, ਇਸ ਲਈ ਅਗਲੇ ਕੁੱਝ ਦਿਨ ਹੋਰ ਰਾਹਤ ਦੀ ਉਮੀਦ ਨਹੀਂ।

ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਜੀ ਸੁਲਝੇ ਹੋਏ ਜਿੰਮੇਵਾਰ ਨੇਤਾ ਹਨ, ਉਮੀਦ ਕਰਦੇ ਹਾਂ ਕਿ ਉਹ ਸਫਾਈ ਦੇ ਬਦਲਵੇਂ ਇੰਤਜ਼ਾਮ ਜਲਦ ਕਰਨਗੇ। ਬਹੁਤੀ ਦੇਰ ਇਸ ਕੋਰੋਨਾ ਸੰਕਟ ਸਮੇਂ ਕਿਸੇ ਹੋਰ ਸਮੱਸਿਆ ਨੂੰ ਜਨਮ ਦੇ ਸੱਕਦੀ ਹੈ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਲੀ ਵਾਰ ਸਫ਼ਾਈ ਦਾ ਠੇਕਾ ਕਿਸੇ ਰਾਜਨੀਤਕ ਨੂੰ ਦੇਣ ਦੀ ਬਜਾਏ, ਕਿਸੇ ਕੰਪਨੀ ਨੂੰ ਦਿੱਤਾ ਜਾਏ ਤਾਂ ਜੋ ਸਫ਼ਾਈ ਦਾ ਕੋਈ ਸਾਜ਼ਗਾਰ ਢੰਗ ਬਣ ਸਕੇ ਤੇ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ !

Adv.

 

Leave a Reply

Your email address will not be published. Required fields are marked *