ਖੁੱਲ੍ਹੇ ਬਗਾਵਤੀ ਤੀਰ,,ਵਰਗੀਆਂ ਕਿਤਾਬਾਂ ਦੀ ਸਾਹਿਤ ਨੂੰ ਤੇ ਸਮਾਜ ਨੂੰ ਜ਼ਰੂਰਤ ਰਹਿੰਦੀ ਹੈ,,

ਖੁੱਲ੍ਹੇ ਬਗਾਵਤੀ ਤੀਰ,,ਵਰਗੀਆਂ ਕਿਤਾਬਾਂ ਦੀ ਸਾਹਿਤ ਨੂੰ ਤੇ ਸਮਾਜ ਨੂੰ ਜ਼ਰੂਰਤ ਰਹਿੰਦੀ ਹੈ,,

ਹਰ ਭਾਸ਼ਾ ਦਾ ਸਾਹਿਤ ਆਪਣੇ ਆਪ ਵਿੱਚ ਬਲਵਾਨ ਹੀ ਰਹਿੰਦਾ ਹੈ।ਵਕਤ ਦੇ ਨਾਲ ਅਨੇਕਾਂ ਰੰਗ ਸਾਹਿਤ ਦੀ ਝੋਲੀ ਪੈਂਦੇ ਹੀ ਰਹਿੰਦੇ ਹਨ ਅਤੇ ਸਾਹਿਤ ਨੂੰ ਸੁਨਹਿਰਾ ਕਰਦੇ ਹਨ।ਅੱਜ ਅਸੀਂ ਤੁਹਾਡੇ ਨਾਲ ਸਾਹਿਤ ਦੀ ਝੋਲੀ ਪੈ ਰਹੀ ਚਰਚਿਤ ਕਿਤਾਬ (ਖੁੱਲ੍ਹੇ ਬਗਾਵਤੀ ਤੀਰ) ਲੇਖਕ ਫਿਲਾਸਫ਼ਰ ਮਨਿੰਦਰਾ) ਜੋ ਕਿ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਗੁਰਪ੍ਰੀਤ ਸਿੰਘ ਥਿੰਦ ਅਤੇ ਉਹਨਾਂ ਦੀ ਟੀਮ ਵਲੋਂ ਜਿਲਦਬੱਧ ਕੀਤੀ ਗਈ ਹੈ, ਦੇ ਬਾਰੇ ਗੱਲਬਾਤ ਕਰ ਰਹੇ ਹਾਂ।ਕਿਤਾਬ ਕਿਸਾਨ ਮਜ਼ਦੂਰ ਵੀਰਾ ਦੇ ਚੱਲ ਰਹੇ ਮਹਾਨ ਅੰਦੋਲਨ ਨੂੰ ਸਮਰਪਿਤ ਦੇ ਨਾਲ ਨਾਲ ਸਮੁੱਚੇ ਸਮਾਜ ਦੀ ਬਿਆਨਬਾਜੀ ਕਰ ਰਹੀ ਹੈ।ਜ਼ਿਲਾ ਬਠਿੰਡਾ ਵਿੱਚ ਪੈਂਦੇ ਪਿੰਡ ਜਿਉਂਦ ਪਿਤਾ ਦਰਸ਼ਨ ਸਿੰਘ (ਨਹਿਰੂ) ਮਾਤਾ ਕਰਮਜੀਤ ਕੌਰ ਜੀ ਦੇ ਘਰ ਪੈਦਾ ਹੋਇਆ ਇਹ ਲੇਖਕ ਆਪਣੀ ਕਠਿਣ ਮਿਹਨਤ ਸਦਕਾ ਹੁਸੀਨ ਖੁਸ਼ਬੂਆਂ ਵੰਡ ਰਿਹਾ ਹੈ ਅਤੇ ਆਪਣੇ ਇਲਾਕੇ ਦਾ ਮਾਣ ਹੈ ਸਮੁੱਚਾ ਇਲਾਕਾ ਵੀ ਇਸ ਲੇਖਕ ਨੂੰ ਇੱਕ ਵਧੀਆ ਸਖਸ਼ੀਅਤ ਦਾ ਫੁੱਲ ਸਵੀਕਾਰ ਕਰਦਾ ਹੈ।ਫਿਲਾਸਫ਼ਰ ਸਾਹਿਬ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਹੈ ਕਿ ਲਿਖਣ ਦੇ ਨਾਲ ਨਾਲ ਉਹ ਵਧੀਆ ਗਾਇਕ ਵੀ ਹਨ ਅਤੇ ਪੰਜਾਬੀ ਅਧਿਆਪਕ ਵੀ ਹਨ।ਮਨਿੰਦਰ ਦੀ ਇਹ ਪਹਿਲੀ ਕਿਤਾਬ ਦੀਆਂ ਰਚਨਾਵਾਂ ਦੀ ਪਾਠਕਾਂ ਨੂੰ ਬੇਸਬਰੀ ਨਾਲ ਉਡੀਕ ਹੈ।ਕਿਤਾਬ ਵਿੱਚ ਉਹਨਾਂ ਭਿਆਨਕ ਬੁਰਾਈਆਂ ਨੂੰ ਕਲਮਬੱਧ ਕੀਤਾ ਗਿਆ ਹੈ ਜੋ ਸਮਾਜ ਦੀ ਜੜ੍ਹ ਨੂੰ ਖਾ ਰਹੀਆਂ ਹਨ।ਅੱਜ ਦੇ ਮਾੜੇ ਸਿਸਟਮ ਦੇ ਮੱਥੇ ਕਰਾਰੀ ਸੱਟ ਮਾਰ ਰਹੀਆਂ ਹਨ।ਜਿਵੇਂ ਕਿ ਕਹਿੰਦੇ ਹਨ ਕਿ ਸਾਹਿਤਕਾਰ ਦਾ ਉਚੇਰੀ ਵਿੱਦਿਆ ਇੱਕ ਗਹਿਣਾ ਹੁੰਦੀ ਹੈ।ਇਹ ਗਹਿਣਾ ਇਸ ਸਾਹਿਤਕਾਰ, ਕਲਾਕਾਰ ,ਫਿਲਾਸਫ਼ਰ, ਦੇ ਗਲ਼ ਵੀ ਸਜ਼ ਰਿਹਾ।ਮਨਿੰਦਰ ਜੀ ਨੂੰ ਉਰਦੂ ਭਾਸ਼ਾ ਦਾ ਵਿਸ਼ੇਸ਼ ਤੌਰ ਗਿਆਨ ਹੈ।

Adv.
ਮਨਿੰਦਰ ਜੀ ਦੇ ਵਿਚਾਰਾਂ ਵਿੱਚੋਂ ਆਪਣੇ ਲੋਕਾਂ, ਆਪਣੇ ਸਮਾਜ ਦੇ ਲਈ ਅਥਾਹ ਮਹੁੱਬਤ ਝਲਕਦੀ ਹੈ।ਪੱਤਰਕਾਰਾਂ ਨਾਲ ਗੱਲ ਕਰਦਿਆਂ ਮਨਿੰਦਰ ਜੀ ਨੇ ਦੱਸਿਆ ਹੈ ਕਿ ਕਿਤਾਬ ਖੁੱਲੇ ਬਗਾਵਤੀ ਤੀਰ ਵਿੱਚ ਪਾਠਕਾਂ ਨੂੰ ਹਰ ਰੰਗ ਪੜਨ ਦੇ ਲਈ ਮਿਲੇਗਾ।ਪਾਠਕਾਂ ਨੂੰ ਰਚਨਾਵਾਂ ਪੜਕੇ ਮਨਿੰਦਰ ਦੇ ਅੰਦਰ ਸ਼ਬਦ ਭੰਡਾਰ ਅਤੇ ਉਸਦੇ ਮਹਾਨ ਵਿਚਾਰਾਂ ਦਾ ਪਤਾ ਜ਼ਰੂਰ ਲੱਗੇਗਾ।ਮਨਿੰਦਰ ਆਪਣੀ ਇਸ ਕਿਤਾਬ ਨੂੰ ਆਪਣੇ ਸੋਹਣੇ ਸਮਾਜ ਦੀ ਦੇਣ ਕਹਿ ਰਿਹਾ

Adv.
ਹੈ।ਜਦੋਂ ਤੱਕ ਸਾਡੇ ਸਾਹਿਤ ਕੋਲ ਇਸ ਤਰਾਂ ਦੇ ਲੇਖਕ ਹਨ ਸਾਡੇ ਸਾਹਿਤ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ।ਮਨਿੰਦਰ ਖ਼ੁਦ ਆਪਣੇ ਆਪ ਵਿੱਚ ਇੱਕ ਗਹਿਰਾਈ ਵਾਲੀ ਕਿਤਾਬ ਹੈ।ਕਿਤਾਬ ਵਿਚਲੀਆਂ ਲਿਖਤਾਂ ਦੀ ਭਾਸ਼ਾ ਬਿਲਕੁਲ ਠੇਠ ਅਤੇ ਸਪੱਸ਼ਟ ਹੈ।ਆਪਣੀਆਂ ਰਚਨਾਵਾਂ ਵਿੱਚ ਗੁਆਚਿਆ ਫਿਲਾਸਫ਼ਰ ਮਨਿੰਦਰਾ ਆਪਣੇ ਮਾਤਾ ,ਪਿਤਾ ਅਤੇ ਆਪਣੀ ਧਰਮਪਤਨੀ ਮੈਡਮ ਰੇਣੂਕਾ ਜੀ ਨਾਲ ਆਪਣੇ ਪਿੰਡ ਵਿੱਚ ਹੀ ਰਹਿ ਰਹੇ ਹਨ।ਸਾਡੇ ਸਮਾਜ ਨੂੰ ਇਸ ਤਰਾਂ ਦੇ ਜ਼ਿੰਦਾਬਾਦ ਲੇਖਕਾਂ ਦੀ ਪਰ ਪਲ ਜ਼ਰੂਰਤ ਰਹਿੰਦੀ ਹੈ ।ਅੰਤ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਮਨਿੰਦਰ ਦੀ ਹਰ ਰਚਨਾ ਮਿਸਾਲ ਬਣੇ ਅਤੇ ਸੁਨੇਹਾ ਭਰਭੂਰ ਹੋਵੇ।

Adv.Advertisement

Leave a Reply

Your email address will not be published. Required fields are marked *