
ਮੇਰਿਆ ਵੇ ਮਾਹੀਆ ਕਾਹਤੋਂ ਜਿੰਦ ਤੜਪਾਈ ਆ
ਖੁਲ੍ਹ ਕੇ ਤਾਂ ਦੱਸ ਕਿਹੜੀ ਗੱਲ ਦੀ ਲੜਾਈ ਆ
ਗੱਲਾਂ ਗੱਲਾਂ ਵਿੱਚ ਰਹੇਂ ਨਿੱਤ ਚੋਭਾਂ ਮਾਰਦਾ
ਕਦੇ ਸੁਣਦਾ ਨੀ ਦੁੱਖ ਆਪਣੀ ਤੂੰ ਨਾਰ ਦਾ
ਤੇਰੇ ਨਾਲ ਸਾਂਝ ਸਾਰੀ ਉਮਰਾਂ ਦੀ ਪਾਈ ਆ
ਮੇਰਿਆ ਵੇ ਮਾਹੀਆ————–
ਨਿੱਤ ਪੀ ਕੇ ਸ਼ਰਾਬਾਂ ਤੂੰ ਖਰੂਦ ਬਾਹਲਾ ਪਾਵੇਂ
ਜਿੰਨਾ ਪਿਆਰ ਨਾਲ ਬੁਲਾਵਾਂ ਸਿਰ ਚੜ੍ਹਦਾ ਹੀ ਜਾਵੇਂ
ਦਿਨ ਚੜ੍ਹਦੇ ਨੂੰ ਦੇਣ ਲੱਗ ਜਾਵੇਂ ਤੂੰ ਸਫਾਈ ਆ
ਮੇਰਿਆ ਵੇ ਮਾਹੀਆ————–
ਪਿਛਲੇ ਜਨਮ ਖੌਰੇ ਕੀਤੇ ਕੀ ਗੁਨਾਹ ਮੈਂ
ਸਾਰੇ ਅਰਮਾਨ ਹੋਏ ਸੜ ਕੇ ਸੁਆਹ ਨੇ
ਢਿੱਲੋਂ ਨੇ ਤਾਂ ਚੁੰਨੀ ਚੰਨਾ ਤੇਰੇ ਪਿਆਰ ਚ ਰੰਗਾਈ ਆ
ਮੇਰਿਆ ਵੇ ਮਾਹੀਆ—————-।
Writer Davinder Kaur Dhillon

