ਵਿਸਵਾਸ਼ ਚੈਰੀਟੇਬਲ ਸੁਸਾਇਟੀ ਵੱਲੋਂ ਬਟਾਲਾ ਵਿਖੇ ਵਿਕਲਾਂਗ ਲੋਕਾਂ ਨੂੰ ਪੈਨਸ਼ਨ ਵੰਡੀ।
ਬਟਾਲਾ 30 ਮਈ ,(ਅਮਰੀਕ ਮਠਾਰੂ/ਗੁਰੀ ਸੰਧੂ) ਵਿਸ਼ਵਾਸ ਚੈਰੀਟੇਬਲ ਸੁਸਾਇਟੀ ਵੱਲੋਂ ਲੋੜਵੰਦ ਵਿਕਲਾਂਗ 80 ਦੇ ਕਰੀਬ ਲੋਕਾਂ ਨੂੰ ਪੈਨਸ਼ਨ ਵੰਡੀ। ਇਸ ਮੌਕੇ ਬਟਾਲਾ ਦੇ ਅਕਾਲੀ ਦਲ ਦੇ ਐਮ ਐਲ ਐ ਲਖਬੀਰ ਸਿੰਘ ਲੋਧੀਨੰਗਲ ਜੀ ਨੇ ਪੈਨਸ਼ਨ ਵੰਡੀ। ਉਹਨਾਂ ਦੇ ਨਾਲ ਸ਼ੁਭਾਸ਼ ਓਹਰੀ , ਅਮਿਤ ਸੋਢੀ, ਪ੍ਰਿੰਸ ਓਹਰੀ,ਸ਼ਮੀ ਕਪੂਰ ਆਦਿ ਮਜੁਦ ਸਨ। ਲੋਧੀਨੰਗਲ ਜੀ ਨੇ ਕਿਹਾ ਕਿ ਵਿਕਲਾਂਗ ਲੋਕਾਂ ਨੂੰ ਹਰ ਮਹੀਨੇ ਏਸੇ ਤਰ੍ਹਾਂ ਪੈਨਸ਼ਨ ਮਿਲਦੀ ਰਹੇਗੀ। ਵਿਸ਼ਵਾਸ ਫਾਉਂਡੇਸ਼ਨ ਚੈਰੀਟੇਬਲ ਸੁਸਾਇਟੀ ਇਸ ਤਰ੍ਹਾਂ ਮਜ਼ਬੂਰ ਲੋਕਾਂ ਦੀ ਮਦਦ ਕਰਦੀ ਰਹੇਗੀ।
Adv.