ਬਟਾਲਾ ਨਿਵਾਸੀਆ ਵੱਲੋ ਅਪਣੀ ਬਾਂਹ ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਕੀਤਾ ਰੋਸ ਪ੍ਰਦਰਸ਼ਨ।

ਬਟਾਲਾ ਨਿਵਾਸੀਆ ਵੱਲੋ ਅਪਣੀ ਬਾਂਹ ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਕੀਤਾ ਰੋਸ ਪ੍ਰਦਰਸ਼ਨ।

ਆਪਣੀ ਪੋਸਟ ਫੇਸਬੁੱਕ ਤੇ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਟੈਗ।

ਬਟਾਲਾ 26 ਮਈ (ਅਮਰੀਕ ਮਠਾਰੂ / ਗੁਰੀ ਸੰਧੂ)ਬਟਾਲਾ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਨਾ ਬਣਾਉਣ ਲਈ ਆਪਣੀ ਦੁਕਾਨਾਂ ਦੇ ਬਾਹਰ ਖੜੇ ਹੋ ਕੇ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਅਤੇ ਬਾਂਹਾਂ ‘ਤੇ ਕਾਲਾ ਪੱਟੀ ਲਗਾ ਕੇ ਨਾਰਾਜ਼ਗੀ ਜ਼ਾਹਰ ਕੀਤੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸਨਅਤਕਾਰਾਂ, ਦੁਕਾਨਦਾਰਾਂ ਦੀ ਐਸੋਸੀਏਸ਼ਨ ਦੇ ਸਿਆਸਤਦਾਨਾਂ, ਧਾਰਮਿਕ ਸੰਸਥਾਵਾਂ, ਐਨ.ਜੀ.ਓਜ਼ ਅਤੇ ਨੌਜਵਾਨ ਪੀੜ੍ਹੀ, ਆਦਿ ਨੇ ਟੈਗ ਕਰਕੇ ਬਟਾਲਾ ਜ਼ਿਲਾ ਨਾ ਬਣਾਉਣ ਤੇ ਗੁੱਸੇ ਦਾ ਇਜ਼ਹਾਰ ਕੀਤਾ।ਬਟਾਲਾ ਸ਼ਹਿਰ ਨੂੰ ਏਸ਼ੀਆ ਵਿੱਚ ਬਰਡ ਆਫ ਦਾ ਆਇਰਨ ਦਾ ਖਿਤਾਬ ਮਿਲਿਆ ਹੋਇਆ ਹੈ। ਬਟਾਲਾ
ਬਾਕੀ ਸ਼ਹਿਰਾਂ ਤੋਂ ਵੱਧ ਜ਼ਿਲ੍ਹਾ ਬਣਨ ਦੀਆਂ ਸ਼ਰਤਾ ਪੂਰੀਆਂ ਕਰਦਾ ਹੈ ਪਰ ਫਿਰ ਵੀ ਹਰ ਵਾਰ ਇਸ ਨੂੰ ਜ਼ਿਲ੍ਹਾ ਨਾ ਬਣਾਉਣ ਦਾ ਵਿਤਕਰਾ ਕੀਤਾ ਜਾਂਦਾ ਹੈ । ਸਭ ਤੋਂ ਵੱਡਾ ਇਤਿਹਾਸਕ ਤੀਰਥ ਸਥਾਨ ਹੋਣ ਦੇ ਬਾਵਜੂਦ ਜ਼ਿਲ੍ਹਾ ਨਾ ਬਣਨ ਤੇ ਬਟਾਲਾ ਦੇ ਲੋਕਾਂ ਵਿਚ ਗੁੱਸਾ ਹੈ। ਪਰ ਉਹਨਾਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਵਿਚ ਰਹਿ ਕੇ ਸੋ਼ਸ਼ਲ ਮੀਡੀਆ ਰਾਹੀਂ ਰੋਸ ਪ੍ਰਦਰਸ਼ਨ ਕੀਤਾ ਹੈ।
ਇਸ ਪ੍ਰਦਰਸ਼ਨ ਵਿਚ ਕੌਂਸਲਰ ਹਰਿੰਦਰ ਸਿੰਘ ਸਮੇਤ ਸਭ ਕੌਂਸਲਰ, ਸ਼ਾਪ ਐਸੋਸੀਏਸ਼ਨ, ਫੈਕਟਰੀ ਐਸੋਸੀਏਸ਼ਨ ,ਬਾਰ ਐਸੋਸੀਏਸ਼ਨ, ਇੰਕਲਾਬ ਸਭਾ ਅਤੇ ਹੋਰ ਕੋਈ ਐਸੋਸੀਏਸ਼ਨਜ , ਜਥੇਬੰਦੀਆ, ਇਸ ਪ੍ਰਦਰਸ਼ਨ ਵਿਚ ਕਾਲੀ ਪੱਟੀ ਬੰਨ ਕੇ ਸ਼ਾਮਲ ਹੋਏ।

Adv.

Leave a Reply

Your email address will not be published. Required fields are marked *