ਬਟਾਲਾ ਵਿੱਚ ਅੰਮ੍ਰਿਤਸਰ ਤੋਂ ਲਿਆ ਕੇ ਹੈਰੋਇਨ ਅਤੇ ਚੰਡੀਗੜ ਤੋ ਲਿਆ ਕੇ ਸ਼ਰਾਬ, ਸਪਲਾਈ ਕਰਨ ਵਾਲੇ ਦੋ ਗਿਰੋਹਾ ਦਾ ਪਰਦਾ ਫਾਸ਼: (516 ਗ੍ਰਾਮ ਹੈਰੋਇਨ ਅਤੇ 150 ਪੇਟੀਆ ਸਰਾਬ ਅਤੇ ਚਾਰ ਗੱਡੀਆਂ ਬ੍ਰਾਮਦ):-ਐਸ ਐਸ ਪੀ ਬਟਾਲਾ

ਬਟਾਲਾ 20 ਮਈ (ਅਮਰੀਕ ਮਠਾਰੂ /ਗੁਰੀ ਸੰਧੂ )ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੀਆ ਹਦਾਇਤਾ ਅਨੁਸਾਰ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਰਛਪਾਲ ਸਿੰਘ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਬਟਾਲਾ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਤੇਜਬੀਰ ਸਿੰਘ, ਪੀ.ਪੀ.ਐਸ., ਪੁਲਿਸ ਕਪਤਾਨ ਇੰਨਵੈਸਟੀਗੇਸ਼ਨ, ਬਟਾਲਾ ਅਤੇ ਸ੍ਰੀ ਗੁਰਿੰਦਰਬੀਰ ਸਿੰਘ ਸਿੱਧੂ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਡਿਟੈਕਟਿਵ, ਬਟਾਲਾ ਦੀ ਸੁਪਰਵੀਜ਼ਨ ਹੇਠ ਏ.ਐਸ.ਆਈ. ਕਸ਼ਮੀਰ ਸਿੰਘ ਇੰਚਾਰਜ, ਐਂਟੀ ਨਾਰਕੋਟਿਕ ਸੈੱਲ, ਬਟਾਲਾ ਵੱਲੋਂ ਮਿਤੀ 18-05-2021 ਨੂੰ ਟੀ ਪੁਆਇੰਟ ਪਿੰਡ ਖਤੀਬ, ਮੋੜ ਬਾਈਪਾਸ ਬਟਾਲਾ ਵਿਖੇ ਨਾਕਾਬੰਦੀ ਦੌਰਾਨ ਦੋਸ਼ੀਆਨ ਸ਼ੁਭਮ ਮਹਿਰਾ ਉਰਫ ਸ਼ੁਭਮ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਮਕਾਨ ਨੰ. 191, ਗਲੀ ਨੰ. 03, ਜੋੜਾ ਫਾਟਕ ਅੰਮ੍ਰਿਤਸਰ (ਗ੍ਰਿਫਤਾਰ) ਅਤੇ ਹਰਮੀਤ ਸਿੰਘ ਉਰਫ ਗੌਰਵ ਪੁੱਤਰ ਸੁਖਬੀਰ ਸਿੰਘ ਵਾਸੀ ਰਸੂਲਪੁਰ ਕਲਰ, ਨੇੜੇ ਜੋੜਾ ਫਾਟਕ, ਅੰਮ੍ਰਿਤਸਰ (ਗ੍ਰਿਫਤਾਰ) ਪਾਸੋ 260 ਗਰਾਮ ਹੈਰੋਇਨ ਅਤੇ ਇੱਕ ਕਾਰ ਸਵਿੱਫਟ ਨੰ. PB 02DN 9004 ਬਰਾਮਦ ਕਰਕੇ ਮੁਕੱਦਮਾ ਨੰ. 100 ਮਿਤੀ 18-05-2021 ਜੁਰਮ 21/61/85 ਐਨ.ਡੀ.ਪੀ.ਐਸ. ਐਕਟ ਥਾਨਾ ਸਿਵਲ ਲਾਇਨ ਬਟਾਲਾ ਵਿੱਚ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।
Adv.
ਪੁੱਛ-ਗਿੱਛ ਦੌਰਾਨ ਉਕਤ ਦੋਸ਼ੀਆ ਵੱਲੋ ਖੁਲਾਸਾ ਕੀਤਾ ਗਿਆ ਕਿ ਉਹ ਇਹ ਹੈਰੋਇਨ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਨਾਵਾਲ, ਅੰਮ੍ਰਿਤਸਰ (ਫਰਾਰ) ਪਾਸੋਂ ਲਿਆ ਕੇ ਬਟਾਲਾ ਇਕ ਸਮੱਗਲਰ (ਨਾਮ ਗੁਪਤ) (ਫਰਾਰ) ਨੂੰ ਸਪਲਾਈ ਕਰਦੇ ਹਨ ਅਤੇ ਇਹ ਵੀ ਖੁਲਾਸਾ ਕੀਤਾ ਕਿ ਉਹਨਾ ਨਾਲ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਰਸੂਲਪੁਰ ਕਲਰ ਜੋੜਾ ਫਾਟਕ, ਅੰਮ੍ਰਿਤਸਰ (ਗ੍ਰਿਫਤਾਰ) ਅਤੇ ਅਭਿਮੰਨਿਊ ਗੁਪਤਾ ਉਰਫ ਮੰਨੂੰ ਪੁੱਤਰ ਅਭਿਸ਼ੇਕ ਗੁਪਤਾ ਵਾਸੀ ਰਸੂਲਪੁਰ ਕਲਰ, ਥਾਨਾ ਮੋਹਕਮਪੁਰਾ ਆਦਿ ਅੰਮ੍ਰਿਤਸਰ (ਗ੍ਰਿਫਤਾਰ) ਤੋ ਹੈਰੋਇਨ ਲੈਂਦੇ ਸਨ।ਜਿਸ ਤੇ ਉਕਤ ਤਿੰਨਾ ਦੋਸ਼ੀਆ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਦੋਸ਼ੀਆਨ ਸੁਖਵਿੰਦਰ ਸਿੰਘ ਉਰਫ ਸੋਨੂੰ ਅਤੇ ਅਭਿਮੰਨਿਉ ਉਰਫ ਮੰਨੂੰ ਉਕਤਾਨ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ 256 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਬਜਾਜ ਡਿਸਕਵਰ ਨੰ. PB 02X 3453 ਬਰਾਮਦ ਕੀਤਾ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਉਕਤ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਉਪਰਾਲੇ ਜਾਰੀ ਹਨ।
Adv.
ਇਸੇ ਦੋਰਾਨ ਹੀ ਦਲਜੀਤ ਸਿੰਘ ਪੱਡਾ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਦੀ ਅਗਵਾਈ ਹੇਠ ਮੁਖਬਰ ਖਾਸ ਦੀ ਇਤਲਾਹ ਤੇ ਚੰਡੀਗੜ੍ਹ ਤੋ ਨਜੈਜ ਸਰਾਬ ਲਿਆ ਕੇ ਘੁਮਾਣ ਅਤੇ ਬਟਾਲਾ ਦੇ ਏਰੀਆ ਵਿਚ ਸਪਲਾਈ ਕਰਨ ਵਾਲਾ ਇਕ ਗਿਰੋਹ ਫੜਿਆ ਜਿਸ ਤੇ ਮੁਕੱਦਮਾ ਨੰ. 43 ਮਿਤੀ 20-05-2021 ਜੁਰਮ 61/78/1/14 ਅਕਸਾਈਜ਼ ਐਕਟ ਥਾਨਾ ਘੁਮਾਣ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਤਫਤੀਸ਼ ਦੌਰਾਨ ਦੋਸ਼ੀ ਗਗਨਦੀਪ ਸਿੰਘ (ਗ੍ਰਿਫਤਾਰ) ਪੁੱਤਰ ਹਰਦੀਪ ਸਿੰਘ ਵਾਸੀ ਬੋਹਜਾ, ਥਾਨਾ ਘੁਮਾਣ ਪਾਸੋ 40 ਪੇਟੀਆ (480 ਬੋਤਲਾ) ਅੰਗਰੇਜੀ ਸ਼ਰਾਬ (ਕੇਵਲ ਚੰਡੀਗੜ੍ਹ ਸੇਲ) ਸਮੇਤ ਗੱਡੀ ਸਵਿੱਫਟ ਨੰ. PB-05-AK-2540, ਦੋਸ਼ੀ ਸਰਬਜੀਤ ਸਿੰਘ ਉਰਫ ਸਾਬਾ (ਗ੍ਰਿਫਤਾਰ) ਪੁੱਤਰ ਬਲਕਾਰ ਸਿੰਘ ਵਾਸੀ ਦਕੋਹਾ ਪਾਸੋ 70 ਪੇਟੀਆ (840 ਬੋਤਲਾ) ਅੰਗਰੇਜੀ ਸ਼ਰਾਬ (ਕੇਵਲ ਚੰਡੀਗੜ੍ਹ ਸੇਲ) ਸਮੇਤ ਗੱਡੀ ਇਨੋਵਾ ਨੰ. PB-08-DG-8334 ਅਤੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨੂੰ (ਫਰਾਰ) ਪੁੱਤਰ ਕੁਲਦੀਪ ਸਿੰਘ ਵਾਸੀ ਰਾਜਪੁਰਾ ਪੱਤੀ ਬੁਤਾਲਾ, ਥਾਨਾ ਬਿਆਸ ਪਾਸੋ 40 ਪੇਟੀਆ (480 ਬੋਤਲਾ) ਅੰਗਰੇਜੀ ਸ਼ਰਾਬ ( ਕੇਵਲ ਚੰਡੀਗੜ੍ਹ ਸੇਲ) ਸਮੇਤ ਗੱਡੀ ਵਰਨਾ ਨੰ. PB-08-BU-0086 ਬਰਾਮਦ ਕਰਕੇ ਚੰਡੀਗੜ੍ਹ ਤੋਂ ਅੰਗਰੇਜੀ ਸ਼ਰਾਬ ਲਿਆ ਕੇ ਇਲਾਕਾ ਬਟਾਲਾ ਵਿੱਚ ਵੇਚਣ ਵਾਲੇ ਦੋਸ਼ੀ ਬੇਨਕਾਬ ਕੀਤੇ ਗਏ।
Adv.

