ਬਟਾਲਾ ਚ ਲਗੇ ਜਗਾਹ ਜਗਾਹ ਤੇ ਕੁੜੇ ਦੇ ਢੇਰ ਸਥਾਨਿਕ ਲੋਕ ਦੁਖੀ , ਬਦਬੂ ਨਾਲ ਫੈਲ ਸਕਦੀਆ ਭਿਆਨਕ ਬਿਮਾਰੀਆਂ

ਬਟਾਲਾ ਚ ਲਗੇ ਜਗਾਹ ਜਗਾਹ ਤੇ ਕੁੜੇ ਦੇ ਢੇਰ ਸਥਾਨਿਕ ਲੋਕ ਦੁਖੀ

ਬਦਬੂ ਨਾਲ ਫੈਲ ਸਕਦੀਆ ਭਿਆਨਕ ਬਿਮਾਰੀਆਂ

ਬਟਾਲਾ (ਅਮਰੀਕ ਸਿੰਘ/ ਗੁੁੁੁਰੀ ਸੰੰਧੂ )ਸਫਾਈ ਸੇਵਕ ਕਰਮਚਾਰੀਆਂ ਦੀ ਚਲ ਰਹੀ ਹੜਤਾਲ ਦੇ ਚਲਦੇ ਬਟਾਲਾ ਸ਼ਹਿਰ ਚ ਜਗਾਹ ਜਗਾਹ ਤੇ ਲੱਗ ਰਹੇ ਕੁੜੇ ਦੇ ਢੇਰ ਤੋਂ ਸ਼ਹਿਰ ਵਾਸੀ ਦੁਖੀ | ਇਤਹਾਸਿਕ ਨਗਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ-ਘਰ ਸ਼ਹਿਰ ਬਟਾਲਾ ਵਿੱਚ ਇਹਨੀ ਦਿਨੀ ਜਗਾਹ ਜਗਾਹ ਤੇ ਗੰਦਗੀ ਦੇ ਢੇਰ ਲਗੇ ਹਨ ਹਾਲਤ ਇਹ ਹੈ ਕਿ ਰਾਹਗੀਰਾਂ ਨੂੰ ਗੁਜਰਨਾ ਵੀ ਔਖਾ ਹੈ | ਲੋਕ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਅਤੇ ਸ਼ਹਿਰ ਚ ਸਾਫ ਸਫਾਈ ਦੀ ਹਾਲਾਤ ਚ ਸੁਧਾਰ ਹੋਵੇ |

Adv.

ਨਗਰ ਨਿਗਮ ਬਟਾਲਾ ਦੇ ਤਹਿਤ ਸਾਫ ਸਫਾਈ ਦੇ ਕੰਮ ਕਰਨ ਵਾਲੇ ਸਫਾਈ ਸੇਵਕ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਪਿਛਲੇ 5 ਦਿਨਾਂ ਤੋਂ ਹੜਤਾਲ ਤੇ ਹਨ ਜਿਸ ਦੇ ਚਲਦੇ ਸ਼ਹਿਰ ਚ ਜਗਾਹ ਜਗਾਹ ਤੇ ਗੰਦਗੀ ਦੇ ਅੰਬਾਰ ਲੱਗੇ ਹਨ ਬਾਜ਼ਾਰਾਂ ਚ ਗਲੀਆਂ ਚ ਲਗੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ ਜਿਸ ਕਾਰਨ ਸੜਕਾਂ ਤੋਂ ਨਿਕਲਣ ਵਾਲੇ ਰਾਹਗੀਰਾਂ ਨੂੰ ਬਦਬੂ ਝੇਲਨੀ ਪੈ ਰਹੀ ਹੈ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਦੀ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਜਲਦੀ ਕਰਣਾ ਚਾਹੀਦਾ ਹੈ ਨਹੀਂ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਬਿਮਾਰੀ ਫੈਲ ਸਕਦੀ ਹੈ ਜਦਕਿ ਪਹਿਲਾ ਹੀ ਕਰੋਨਾ ਮਹਾਮਾਰੀ ਨਾਲ ਉਹ ਜੂਝ ਰਹੇ ਹਨ ਇਸਲਈ ਸਰਕਾਰ ਜਲਦ ਤੋਂ ਜਲਦ ਕੋਈ ਸਮੱਸਿਆ ਦਾ ਸਮਾਧਾਨ ਕਰਣਾ ਚਾਹੀਦਾ ਹੈ

Adv.Advertisement

ਉਧਰ ਇਸ ਹੜਤਾਲ ਸੰਬੰਧੀ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦਾ ਕਹਿਣਾ ਹੈ ਕਿ ਸਫਾਈ ਕਰਮੀ ਜੋ ਹੜਤਾਲ ਤੇ ਬੈਠੇ ਹਨ ਉਹ ਪੂਰੇ ਪੰਜਾਬ ਚ ਹੈ ਅਤੇ ਉਹਨਾਂ ਦੀਆ ਮੰਗਾ ਬਾਰੇ ਸਰਕਾਰ ਵਿਚਾਰ ਵੀ ਕਰ ਰਹੀ ਹੈ ਉਥੇ ਹੀ ਮੇਅਰ ਨੇ ਅਪੀਲ ਕੀਤੀ ਕਿ ਸਫਾਈ ਕਰਮੀ ਆਪਣੀ ਹੜਤਾਲ ਵਾਪਿਸ ਲੈਣ ਅਤੇ ਜੋ ਸ਼ਹਿਰ ਚ ਸਫਾਈ ਦਾ ਬੁਰਾ ਹਾਲ ਹੋ ਰਿਹਾ ਹੈ ਉਸ ਚ ਸੁਧਾਰ ਹੋ ਸਕੇ |

Leave a Reply

Your email address will not be published. Required fields are marked *