ਸੇਖਵਾਂ ਪੁਲਸ ਨੇ ਮਾਮਲੇ ਸਬੰਧੀ ਟਰੈਕਟਰ ਚਾਲਕ ਦੇ ਖਿਲਾਫ਼ ਮਾਮਲਾ ਦਰਜ
ਕਾਦੀਆਂ 17 ਮਈ (ਗੁਰਪ੍ਰੀਤ ਸਿੰਘ )ਟਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ ਇੱਕ ਦੀ ਮੌਤ ਸੇਖਵਾਂ ਪੁਲਸ ਨੇ ਕੀਤਾ ਮਾਮਲਾ ਦਰਜ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੇਖਵਾਂ ਦੇ ਏ ਐੱਸ ਆਈ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਰਨ ਕੁਮਾਰ ਪੁੱਤਰ ਮਾਨ ਚੰਦ ਵਾਸੀ ਪੰਜਗਰਾਈਆਂ ਦੱਸਿਆ ਕਿ ਉਹ ਬਟਾਲਾ ਸ਼ਹਿਰ ਘਰੇਲੂ ਕੰਮ ਲਈ ਗਿਆ ਹੋਇਆ ਸੀ ਜਿੱਥੇ ਉਸ ਦਾ ਛੋਟਾ ਭਰਾ ਪਵਨ ਕੁਮਾਰ ਅਤੇ ਉਸ ਦਾ ਦੋਸਤ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੰਜਗਰਾਈਆਂ ਵੀ ਕਿਸੇ ਕੰਮ ਲਈ ਗਏ ਹੋਏ ਸਨ ਜੋ ਉਸ ਨੂੰ ਮਿਲਣ ਤੋਂ ਬਾਅਦ ਕੰਮ ਕਾਰ ਕਰਨ ਤੋਂ ਬਾਅਦ ਮੋਟਰਸਾਈਕਲਾਂ ਤੇ ਵਾਪਸ ਆ ਰਹੇ ਸੀ ਜਦੋਂ ਉਸ ਦਾ ਭਰਾ ਪਵਨ ਕੁਮਾਰ ਤੇ ਦੋਸਤ ਹਰਪ੍ਰੀਤ ਸਿੰਘ ਮੋਟਰਸਾਈਕਲ ਤੇ ਸਵਾਰ ਸੀ ਜਿਸ ਨੂੰ ਪਵਨ ਕੁਮਾਰ ਹੀ ਚਲਾ ਰਿਹਾ ਸੀ ।ਜਦੋਂ ਉਹ ਪਿੰਡ ਮਸਾਣੀਆਂ ਦੇ ਕੋਲ ਪੁੱਜੇ ਤਾਂ ਖੱਬੇ ਪਾਸੇ ਤੋਂ ਇੱਕ ਸਰਦਾਰ ਆਦਮੀ ਨੇ ਆਪਣਾ ਟਰੈਕਟਰ ਮਹਿੰਦਰਾ ਇਕ ਦਮ ਤੇਜ਼ ਰਫਤਾਰ ਲਾਪ੍ਰਵਾਹੀ ਨਾਲ ਬਿਨਾਂ ਸੱਜੇ ਖੱਬੇ ਦੇਖੇ ਸੜਕ ਤੇ ਚਾੜ੍ਹ ਦਿੱਤਾ ਜਿਸ ਵਿਚ ਪਵਨ ਕੁਮਾਰ ਦਾ ਮੋਟਰਸਾਈਕਲ ਵੱਜ ਗਿਆ ਅਤੇ ਐਕਸੀਡੈਂਟ ਹੋਣ ਕਾਰਨ ਪਵਨ ਕੁਮਾਰ ਤੇ ਹਰਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ
ਮੋਟਰਸਾਈਕਲ ਨੂੰ ਅੱਗ ਲੱਗ ਗਈ ਉਕਤ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ ਅਤੇ ਉਸ ਨੇ ਤੁਰੰਤ ਹਰਪ੍ਰੀਤ ਸਿੰਘ ਨੂੰ ਨਿੱਜੀ ਹਸਪਤਾਲ ਬਟਾਲਾ ਅਤੇ ਆਪਣੇ ਭਰਾ ਪਵਨ ਕੁਮਾਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਅਤੇ ਐਕਸੀਡੈਂਟ ਕਰਨ ਵਾਲੇ ਟਰੈਕਟਰ ਡਰਾਈਵਰ ਦਾ ਬਾਅਦ ਵਿਚ ਪਤਾ ਲੱਗਾ ਕਿ ਜਸਵੰਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਸਾਣੀਆਂ ਚਲਾ ਰਿਹਾ ਸੀ ਅਤੇ ਪਵਨ ਕੁਮਾਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ ।
Adv.
ਪੁਲੀਸ ਨੇ ਦੱਸਿਆ ਕਿ ਕਰਨ ਕੁਮਾਰ ਪੁੱਤਰ ਮਾਮ ਚੰਦ ਦੇ ਬਿਆਨਾਂ ਦੇ ਆਧਾਰ ਤੇ ਉਕਤ ਟਰੈਕਟਰ ਚਾਲਕ ਜਸਵੰਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਸਾਣੀਆਂ ਦੇ ਖਿਲਾਫ ਥਾਣਾ ਸੇਖਵਾਂ ਦੇ ਅੰਦਰ ਮੁਕੱਦਮਾ ਨੰਬਰ 52 ਜੁਰਮ 279,304-ਏ ,337,338,427 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ।
Adv.