
ਬਟਾਲਾ (ਗੁਰੀ ਸੰਧੂ) ਅੱਜ ਮਾਨਯੋਗ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਦੇ ਹੁਕਮਾਂ ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ, ਆਕਸਾਈਜ਼ ਸੈੱਲ ਦੇ ਏ. ਐੱਸ .ਆਈ ਸ਼ਲਿੰਦਰ ਕੁਮਾਰ ਦੀ ਅਗਵਾਈ ਵਿੱਚ ਪਿੰਡ ਤਲਵੰਡੀ ਲਾਲ ਸਿੰਘ( ਥਾਣਾ ਸਦਰ) ਦੀ ਡਰੇਨ ਦੀ ਸਰਚ ਦੌਰਾਨ ਕਰੀਬ 200 ਲੀਟਰ ਲਾਹਣ ਇੱਕ ਡਰੰਮ ਲੋਹਾਂ ਅਤੇ ਇੱਕ ਡਰੰਮੀ ਪਲਾਸਟਕ ਦੀ ਬਰਾਮਦ ਹੋਈ।
ਜਿਸ ਨੂੰ ਆਬਕਾਰੀ ਇੰਸਪੈਕਟਰ ਸੁਰਿੰਦਰ ਕਾਹਲੋਂ ਦੀ ਜ਼ੇਰੇ ਨਿਗਰਾਨੀ ਵਿੱਚ ਲਾਹਣ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਟੀਮ ਚ ਏ .ਐੱਸ .ਆਈ ਬਲਵਿੰਦਰ ਸਿੰਘ, ਐੱਚ.ਸੀ. ਰਮੇਸ਼ ਚੰਦਰ, ਕੁਲਬੀਰ ਸਿੰਘ ,ਬਲਵਿੰਦਰ ਸਿੰਘ ਜ਼ਾਲਮ ਹਾਜ਼ਰ ਸਨ। ਰਜਿੰਦਰਾ ਵਾਈਨ ਦੇ ਮੇਨ ਇੰਚਾਰਜ ਗੁਰਪ੍ਰੀਤ ਸਿੰਘ ਗੁੱਧੀ ਉਪਲ ਵੀ ਹਾਜ਼ਰ ਸਨ ।
Adv.