
ਬਟਾਲਾ/ ਕਾਦੀਆਂ 11 ਮਈ (ਅਮਰੀਕ ਮਠਾਰੂ/ ਨਵਰਾਜ ਸੰਧੂ /ਗੁਰਪ੍ਰੀਤ ਸਿੰਘ )ਬਟਾਲਾ ਅੰਮ੍ਰਿਤਸਰ ਰੋਡ ਕੱਥੂਨੰਗਲ ਟੋਲ ਪਲਾਜ਼ੇ ਦੇ ਨਜ਼ਦੀਕ ਮੋਪਡ ਤੇ ਜਾ ਰਹੀ ਦਾਦੀ ਪੋਤੀ ਨੂੰ ਤੇਜ਼ ਰਫਤਾਰ ਮੋਟਰਸਾਈਕਲ ਨੇ ਗਲਤ ਸਾਈਡ ਤੇ ਆ ਕੇ ਟੱਕਰ ਮਾਰਨ ਦੌਰਾਨ ਦਾਦੀ ਦੀ ਮੌਤ ਅਤੇ ਪੋਤਰੀ ਦੇ ਗੰਭੀਰ ਰੂਪ ਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੀਦਾਰ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ (62 )ਤੇ ਉਨ੍ਹਾਂ ਦੀ ਪੋਤਰੀ ਕਿਰਨਪ੍ਰੀਤ ਕੌਰ ਮੋਪੇਡ ਤੇ ਸਵਾਰ ਹੋ ਕੇ ਆਪਣੇ ਪਿੰਡ ਅਲਕਡ਼ੇ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਹੇ ਸਨ ।ਤਾਂ ਜਦੋਂ ਉਹ ਕੱਥੂਨੰਗਲ ਟੋਲ ਪਲਾਜ਼ੇ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਗਲਤ ਸਾਈਡ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਪਡ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਨੋਂ ਦਾਦੀ ਪੋਤੀ ਸਡ਼ਕ ਦੇ ਵਿਚ ਡਿੱਗ ਪਏ ਅਤੇ ਦਾਦੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਅਤੇ ਪੋਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਜਿਸ ਦੌਰਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਦੌਰਾਨ ਦਾਦੀ ਗੁਰਮੀਤ ਕੌਰ ਦੀ ਮੌਤ ਹੋ ਗਈ ।ਹਾਦਸੇ ਤੋਂ ਬਾਅਦ ਉਕਤ ਮੋਟਰਸਾਈਕਲ ਸਵਾਰ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ।
Adv.
ਫੋਟੋ ਕੈਪਸ਼ਨ) ਘਟਨਾ ਸਥਾਨ ਤੇ ਜ਼ਖਮੀ ਪਈ ਔਰਤ ਨੂੰ ਸੰਭਾਲਦੇ ਹੋਏ ਸਥਾਨਕ ਲੋਕ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੰਦੀ ਹੋਈ ਜ਼ਖ਼ਮੀ ਹਾਲਤ ਵਿੱਚ ਲੜਕੀ ਕਿਰਨਪ੍ਰੀਤ ਕੌਰ
Adv.