ਇਸ ਇਸ਼ਕ ਨੇ ਕਈ ਬਰਬਾਦ ਕੀਤੇ
ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ
ਕਿਸੇ ਆਪਣੇ ਕੰਨ ਪੜਵਾ ਲਿੱਤੇ
ਕੋਈ ਤਰਿਆ ਕੱਚਿਆਂ ਘੜਿਆਂ ਤੇ
ਕਿਸੇ ਤੀਰ ਸੀਨੇ ਵਿੱਚ ਖਾ ਲਿੱਤੇ
ਕਿਸੇ ਪਾਗਲ ਇਸ਼ਕ ਦੇ ਵਿੱਚ ਹੋਕੇ
ਪਥੱਰ ਖਾਕੇ ਜਿਸਮ ਛਿਲਾ ਲਿੱਤੇ
ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ
ਫਟ ਇਸ਼ਕ ਦੇ ਪਰ ਨਾ ਗਏ ਸੀਤੇ
ਇਸ ਘੜੀ ਦੋ ਘੜੀ ਦੇ ਇਸ਼ਕ ਨੇ ਤਾਂ
ਕਾਰੋਬਾਰ ਨੂੰ ਪਲੀਤੇ ਲਵਾ ਦਿੱਤੇ
ਕਿਸੇ ਚੜ੍ਹ ਕੇ ਮਹਿਲ ਤੋਂ ਛਾਲ ਮਾਰੀ
ਪਰ ਲੱਗੀਆਂ ਦੇ ਬੋਲ ਪੁਗਾ ਦਿੱਤੇ
ਲੇਖਕ:-ਦਵਿੰਦਰ ਕੌਰ ਢਿੱਲੋਂ

