ਗੈਂਗਸਟਰ ਹਰਵਿੰਦਰ ਮੰਨੂੰ ਦੇ ਚੱਲ ਰਹੇ ਡਰੱਗ ਨੈਟਵਰਕ ਦਾ ਪਰਦਾਫਾਸ
300 ਗ੍ਰਾਮ ਹੈਰੋਇਨ(1 ਕਰੋੜ 50 ਲੱਖ ਰੁਪਏ), 2 ਪਿਸਟਲ, 5,25,000/ਰੁਪਏ ਡਰੱਗ ਮਨੀ, 2 ਲਗਜਰੀ ਗੱਡੀਆਂ, ਬ੍ਰਾਮਦ
ਬਟਾਲਾ 08/05/21 ਪੁਲਿਸ ਜਿਲਾ ਬਟਾਲਾ ਵਿਚ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਦਿਆ,ਮਾਨਯੋਗ ਐਸ.ਐਸ.ਪੀ. ਸਾਹਿਬ ਬਟਾਲਾ ਸ. ਰਛਪਾਲ ਸਿੰਘ ਜੀ ਦੇ ਹੁਕਮਾਂ ਤਹਿਤ ਅਤੇ ਸ. ਤੇਜਬੀਰ ਸਿੰਘ ਹੁੰਦਲ ਐਸ.ਪੀ (ਡੀ) ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ, ਸ:ਗੁਰਿੰਦਰਬੀਰ ਸਿੰਘ ਸਿੱਧੂ ਡੀ.ਐਸ.ਪੀ (ਡੀ) ਬਟਾਲਾ ਦੀ ਅਗਵਾਈ ਵਿਚ ਸ:ਦਲਜੀਤ ਸਿੰਘ ਪੱਡਾ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਅਤੇ ਸ੍ਰੀ ਅਨਿਲ ਪਵਾਰ ਮੁੱਖ ਅਫਸਰ ਥਾਣਾ ਡੇਰਾ ਬਾਬਾ ਨਾਨਕ ਦੀ ਟੀਮ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੰਮ ਕਰਦਿਆ ਇਸ ਨਾਮੀ ਗੈਂਗਸਟਰ ਵੱਲੋਂ ਚਲਾਏ ਜਾ ਰਹੇ ਨਸ਼ੇ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ।
ਹਰਵਿੰਦਰ ਮੰਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਮਹਿਮੇਚੱਕ ਥਾਣਾ ਕੋਟਲੀ ਸੂਰਤ ਮੱਲੀ ਜੋ ਕਈ ਮੁੱਕਦਮਿਆ ਦੇ ਵਿਚ ਜੇਲ ਅੰਮ੍ਰਿਤਸਰ ਵਿਚ ਬੰਦ ਹੈ।ਜਿਸ ਦਾ ਅੰਤਰਰਾਜੀ ਤੇ ਬਾਰਡਰ ਪਾਰ ਦੇ ਡੱਰਗ ਸਮੱਗਲਰਾਂ ਨਾਲ ਲਿੰਕ ਹੈ।ਜਿਸ ਤੇ ਹਰਵਿੰਦਰ ਮੰਨੂੰ ਨੇ ਨੈਟਵਰਕ ਚਲਾਉਣ ਲਈ ਅੱਗੇ ਕਰਿੰਦੇ ਰੱਖੇ ਹੋਏ ਸਨ,ਇਹਨਾ ਕਰਿੰਦਿਆਂ ਤੋਂ ਆਪਣੀ ਹੈਰੋਇਨ ਵਿਕਾ ਕੇ ਜੋ ਡਰੱਗ ਮਨੀ ਇੱਕਠੀ ਹੁੰਦੀ ਸੀ, ਉਸ ਨੂੰ ਹਰਵਿੰਦਰ ਮੰਨੂੰ ਆਪਣੇ ਪਰਿਵਾਰਕ ਮੈਂਬਰਾਂ ਪਾਸ ਪਹੁੰਚਾ ਦਿੰਦਾ ਸੀ।
ਜਿਸ ਤੇ ਮੁੱਕਦਮਾ ਨੰਬਰ 26 ਮਿਤੀ 1-4-2021 ਜੁਰਮ 21-29-61-85 ਐਨ.ਡੀ.ਪੀ.ਸੀ ਐਕਟ ਥਾਣਾ ਡੇਰਾ ਬਾਬਾ ਨਾਨਕ ਵਿਚ ਨਾਮਯਦ ਦੋਸ਼ੀ ਵਿਜੇ ਮਸੀਹ ਪੁੱਤਰ ਸਾਦਕ ਮਸੀਹ ਵਾਸੀ ਹਕੀਮਪੁਰ ਥਾਣਾ ਕਲਾਨੌਰ ਨੂੰ ਸੀ.ਆਈ.ਏ ਸਟਾਫ ਬਟਾਲਾ ਨੇ ਕਾਬੂ ਕਰਕੇ ਇਸ ਪਾਸੋ 300 ਗ੍ਰਾਮ ਹੈਰੋਇਨ, ਇਕ 32 ਬੋਰ ਪਿਸਟਲ ਸਮੇਤ 2 ਰੌਂਦ ਜਿੰਦਾ 2 ਮੋਬਾਇਲ, ਦੋ ਲਗਜਰੀ ਕਾਰਾ ਹਾਂਡਾ ਆਮੇਜ, ਵਰਨਾ, ਇਕ ਡੋਂਗਲ ਸਮੇਤ ਕਾਬੂ ਕੀਤਾ।
Adv.
ਮੁੱਕਦਮਾ ਨੰਬਰ 19 ਮਿਤੀ 26–2-2021 ਜੁਰਮ 21/29–61-85 ਵਿਚ ਨਾਮਜ਼ਦ ਦੋਸ਼ੀ ਰੋਬਿਨ ਮਸੀਹ ਪੁੱਤਰ ਗੁਲਜਾਰ ਮਸੀਹ ਵਾਸੀ ਕਾਲਾ ਅਫਗਾਨਾ ਥਾਣਾ ਫਤਿਹਗੜ ਚੂੜੀਆ ਨੂੰ ਇਕ 32 ਬੋਰ ਪਿਸਟਲ ਸਮੇਤ 2 ਰੋਂਦ ਜਿੰਦਾ, ਇਕ ਮੋਬਾਇਲ ਤੇ ਇਕ ਡੋਂਗਲ ਸਮੇਤ ਕਾਬੂ ਕੀਤਾ।
ਤਫਤੀਸ ਦੌਰਾਨ ਪਤਾ ਲੱਗਾ ਕਿ ਰੋਬਿਨ ਹਰਵਿੰਦਰ ਮੰਨੂੰ ਦੀ ਹੈਰੋਇਨ ਲਿਆ ਕੇ ਵੇਚਦਾ ਹੈ ਤੇ ਜੋ ਵੀ ਡਰੱਗ ਮਨੀ ਹੁੰਦੀ ਹੈ ਉਹ ਮੈ ਇਸ ਦੇ ਚਾਚੇ ਦੇ ਲੜਕੇ ਰਣਜੀਤ ਸਿੰਘ ਉਰਫ ਜੀਤੂ (ਜੋ ਅਪਹਿਜ ਹੈ) ਪੁੱਤਰ ਹਰਬਜਨ ਸਿੰਘ ਵਾਸੀ ਮਹਿਮੇਚੱਕ ਥਾਣਾ ਕੋਟਲੀ ਸੂਰਤ ਮੱਲੀ ਨੂੰ ਦਿੰਦਾ ਸੀ।
Adv.
ਜੀਤੂ ਇਹ ਡਰੱਗ ਮਨੀ ਹਰਵਿੰਦਰ ਸਿੰਘ ਮੰਨੂੰ ਦੇ ਕਹਿਣ ਤੇ ਉਸਦੀ ਭੈਣ ਰਾਜਵਿੰਦਰ ਕੌਰ ਤੇ ਉਸ ਦੇ ਜੀਜਾ ਗੁਰਦੀਪ ਸਿੰਘ ਵਾਸੀ ਬੁਜਿਆਵਾਲੀ ਦੇ ਘਰ ਪਹੁੰਚਾ ਦਿੰਦਾ ਸੀ।ਜੋ ਕੱਲ ਉਕਤ ਦੋਸ਼ੀਆ ਤੇ ਰੇਡ ਕਰਨ ਤੇ 5,25000/ਰੁਪਏ ਡਰੱਗ ਮਨੀ ਬ੍ਰਾਮਦ ਹੋਈ।ਰਾਜਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਬੁਜਿਆਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆ ਦਾ ਰਿਮਾਂਡ ਲੈ ਕੇ ਅੱਗੇ ਤਫਤੀਸੁ ਜਾਰੀ ਹੈ।ਜਿਸ ਤੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Adv.

