ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਨਾਰੀ ਕਲਮਾਂ ਦਾ 13ਵਾਂ ਕਵੀ ਦਰਬਾਰ ਜ਼ੂਮ ਐਪ ਤੇ ਕਰਵਾਇਆ

 

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ 6-5-2021 ਨੂੰ ਨਾਰੀ ਕਲਮਾਂ ਦਾ 13ਵਾਂ ਕਵੀ ਦਰਬਾਰ ਜ਼ੂਮ ਐਪ ਤੇ ਕਰਵਾਇਆ

 

ਬਟਾਲਾ ਅਮਰੀਕ ਮਠਾਰੂ।ਗਗਨਦੀਪ ਧਾਲੀਵਾਲ )-ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ 6-5-2021 ਨੂੰ ਨਾਰੀ ਕਲਮਾਂ ਦਾ 13ਵਾਂ ਕਵੀ ਦਰਬਾਰ ਜ਼ੂਮ ਐਪ ਤੇ ਕਰਵਾਇਆ ਗਿਆ।ਜਿਸ ਦੀ ਅਗਵਾਈ ਹਮੇਸ਼ਾ ਦੀ ਤਰ੍ਹਾਂ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਮੈਡਮ ਨਿਰਮਲ ਕੌਰ ਕੋਟਲਾ ਜੀ ਅਤੇ ਮੀਡੀਆ ਪਰਵਾਜ਼ ਦੇ ਇੰਚਾਰਜ ਕੁਲਦੀਪ ਸਿੰਘ ਦੀਪ ਜੀ ਨੇ ਕੀਤੀ|
ਇਸ ਪਰੋਗਰਾਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਮਨਦੀਪ ਭਦੌੜ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਅਤੇ ਹੋਸਟ ਦੀ ਭੂਮਿਕਾ ਸਰਬਜੀਤ ਕੌਰ ਹਾਜੀਪੁਰ ਨੇ ਨਿਭਾਈ ।

Adv.
ਇਸ ਕਵੀ ਦਰਬਾਰ ਵਿੱਚ ਬਲਵਿੰਦਰ ਕੌਰ ਖੁਰਾਣਾ,ਜਸਪ੍ਰੀਤ ਕੌਰ,ਸਤਪਾਲ ਕੌਰ,ਵੀਰਪਾਲ ਸਿੱਧੂ ਮੌੜ,ਪੂਨਮਜੋਤ  ਕੌਰ,
ਸਿਮਰਜੀਤ ਕੌਰ ਬਰਾੜ, ਗੁਰਸ਼ਰਨ ਕੌਰ ਦੇਵਗੁਣ ,
ਜਸਬੀਰ ਜੱਸ ਅਤੇ ਮਨਦੀਪ ਰਿੰਪੀ ਨੇ ਵੱਖ-ਵੱਖ ਵਿਸ਼ਿਆਂ ਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ | ਕਿਸੇ ਨੇ ਮਾਂ ਦੀ ਮਮਤਾ ਬਾਰੇ ਲਿਖਿਆ ਤੇ ਕਿਸੇ ਦੀ ਕਲਮ ਭੂਆ ਆਪਣੀ  ਭਤੀਜੀ ਵਿੱਚੋਂ ਬਚਪਨ ਦੇਖਦੀ ਹੈ । ਹਰਕੀ ਵਿਰਕ ਜੀ ਕਿਸੇ ਵਜ੍ਹਾ ਕਰਕੇ ਇਸ ਪਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ । ਉਥੇ ਹੀ  ਅੰਜਨਾ ਮੈਨਮ ਜੀ ਨੇ ਸ਼ਿਵ ਬਟਾਲਵੀ ਨੂੰ ਯਾਦ ਕਰਦੇ ਹੋਏ ਉਹਨਾਂ ਲਈ ਰਚਨਾ ਬੋਲੀ |ਪ੍ਰੀਤ ਕੌਰ ਰਿਆੜ, ਕੈਲਾਸ਼ ਠਾਕੁਰ  ਤੇ ਮੰਚ ਦੀਆਂ ਹੋਰ ਮੈਬਰਾਂ  ਦਾ ਵੀ ਕਾਫੀ ਯੋਗਦਾਨ ਰਿਹਾ । ਕੁਲਵਿੰਦਰ ਨੰਗਲ ਜੀ ਨੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਰੰਗ ਬੰਨ ਦਿੱਤਾ |

Adv.
ਮਨਦੀਪ ਭਦੌੜ ਜੀ ਨੇ ਨਿਰਮਲ ਕੋਟਲਾ ਜੀ ਦੀ ਲਿਖੀ ਰਚਨਾ ਬੋਲ ਕੇ ਸੱਭ ਨੂੰ ਨਿਹਾਲ ਕਰ ਦਿੱਤਾ ਅਤੇ ਨਾਲ ਹੀ ਸਾਰੀਆਂ ਕਲਮਾਂ ਨੂੰ ਸ਼ਾਬਾਸ਼ੀ ਵੀ ਦਿੱਤੀ |ਅੰਤ ਵਿੱਚ ਕੁਲਵਿੰਦਰ ਨੰਗਲ ਜੀ ਸੁੱਖਵਿੰਦਰ ਅੰਮ੍ਰਿਤ ਜੀ ਦੀ ਰਚਨਾ ਸੁਣਾਈ |ਨਿਰਮਲ ਕੌਰ ਕੋਟਲਾ ਜੀ ਅਤੇ ਕੁਲਦੀਪ ਸਿੰਘ ਦੀਪ ਵੱਲੋਂ ਸਾਰੀਆਂ ਕਵਿਤੱਰੀਆਂ ਦਾ ਧੰਨਵਾਦ ਕੀਤਾ ਗਿਆ ।
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

Leave a Reply

Your email address will not be published. Required fields are marked *