ਵਿਧਾਇਕ ਲਾਡੀ ਵੱਲੋਂ ਹਰਪੁਰਾ ਧੰਦੋਈ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ. ਹਰਭਜਨ ਸਿੰਘ ਘੁਮਾਣ, ਮੈਮੋਰੀਅਲ ਖੇਡ ਸਟੇਡੀਅਮ ਲਈ ਸੂਬਾ ਸਰਕਾਰ ਦਾ ਧੰਨਵਾਦ

ਵਿਧਾਇਕ ਲਾਡੀ ਵੱਲੋਂ ਹਰਪੁਰਾ ਧੰਦੋਈ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ. ਹਰਭਜਨ ਸਿੰਘ ਘੁਮਾਣ, ਮੈਮੋਰੀਅਲ ਖੇਡ ਸਟੇਡੀਅਮ ਲਈ ਸੂਬਾ ਸਰਕਾਰ ਦਾ ਧੰਨਵਾਦ।

ਬਟਾਲਾ, 4 ਮਈ ( ਅਮਰੀਕ ਮਠਾਰੂ ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਬਲਾਕ ਪੱਧਰੀ ਸ. ਹਰਭਜਨ ਸਿੰਘ ਘੁਮਾਣ, ਮੈਮੋਰੀਅਲ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕਰਨ ’ਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਹਰਪੁਰਾ ਧੰਦੋਈ ਵਿਖੇ ਬਣਨ ਵਾਲੇ ਇਸ ਬਲਾਕ ਪੱਧਰੀ ਖੇਡ ਸਟੇਡੀਅਮ ਦੇ ਨਿਰਮਾਣ ਉੱਪਰ 2.50 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਦਾ ਯਾਗਦਾਨ ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਘੁਮਾਣ ਅਤੇ ਹਰਸ਼ਰਨ ਸਿੰਘ ਵੱਲੋਂ ਪਾਇਆ ਜਾਵੇਗਾ। ਸ. ਲਾਡੀ ਨੇ ਪੰਜਾਬ ਸਰਕਾਰ ਦੇ ਨਾਲ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ ਹੈ।

Adv.

ਵਿਧਾਇਕ ਲਾਡੀ ਨੇ ਦੱਸਿਆ ਕਿ ਤਕਰੀਬਨ 10 ਏਕੜ ਰਕਬੇ ਵਿੱਚ ਬਣਨ ਵਾਲੇ ਇਸ ਖੇਡ ਸਟੇਡੀਅਮ ਵਿੱਚ ਫੁੱਟਬਾਲ ਗਰਾਊਂਡ, ਖੋ-ਖੋ ਕੋਰਟ, ਬਾਸਕਿਟ ਬਾਲ ਕੋਰਟ, ਵਾਲੀਬਾਲ ਗਰਾਊਂਡ, 400 ਮੀਟਰ ਅਥਲੈਟਿਕਸ ਟਰੈਕ, ਦਰਸ਼ਕਾਂ ਦੇ ਬੈਠਣ ਲਈ ਪਵੇਲੀਅਨ ਬਲਾਕ, ਲੜਕੇ ਤੇ ਲੜਕੀਆਂ ਲਈ ਚੇਂਜਿੰਗ ਰੂਮ ਅਤੇ ਲੜਕੇ-ਲੜਕੀਆਂ ਲਈ ਅਲੱਗ-ਅਲੱਗ ਬਾਥਰੂਮ ਬਣਾਏ ਜਾਣਗੇ। ਉਨਾਂ ਕਿਹਾ ਕਿ ਹਰਪੁਰਾ ਧੰਦੋਈ ਸਟੇਡੀਅਮ ਵਿਖੇ ਇੱਕ ਰੈਸਲਿੰਗ ਵਿੰਗ ਖੋਲਿਆ ਜਾਵੇਗਾ। ਉਨਾਂ ਕਿਹਾ ਕਿ ਹਰਪੁਰਾ ਧੰਦੋਈ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਖੇਡ ਮੰਤਰੀ ਵੱਲੋਂ ਰੱਖ ਦਿੱਤਾ ਗਿਆ ਅਤੇ ਇਸਦਾ ਨਿਰਮਾਣ ਇਸੇ ਸਾਲ ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।

Adv.

ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜਾਟ ਮਹਾਂ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਵੀ ਇਸ ਖੇਡ ਸਟੇਡੀਅਮ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰਪੁਰਾ ਧੰਦੋਈ ਵਿਖੇ ਖੇਡ ਸਟੇਡੀਅਮ ਨੂੰ ਮਨਜ਼ੂਰੀ ਕੇ ਉਨਾਂ ਨੇ ਇਲਾਕੇ ਦੀ ਵੱਡੀ ਮੰਗ ਨੂੰ ਪੂਰਿਆਂ ਕੀਤਾ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਇਹ ਖੇਡ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰੇਗਾ।

Adv.

Leave a Reply

Your email address will not be published. Required fields are marked *