ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ ਪ੍ਰੋਫੈਸਰ ਅਮਨਦੀਪ ਸਿੰਘ

 

ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ ਪ੍ਰੋਫੈਸਰ ਅਮਨਦੀਪ ਸਿੰਘ

 

ਸਾਡੇੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ. ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ ਤਾ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ. ਵਿਚਾਰ ਸਾਡੇ ਸਰੀਰ ਤੇ ਗਹਿਰਾ ਅਸਰ ਪਾ ਜਾਂਦੇ ਹਨ. ਜਦੋਂ ਕਦੀ ਵੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸਰੀਰ ਚ ਊਰਜਾ ਦੀ ਕਮੀ ਹੈ ਤਾ ਸੱਚ ਮੁੱਚ ਹੀ ਸਰੀਰ ਦਿਮਾਗ ਨੂੰ ਉਸੇ ਤਰਾਂ ਦਾ ਸੁਨੇਹਾ ਲਾ ਦਿੰਦਾ ਹੈ, ਫਿਰ ਸਾਰਾ ਦਿਨ ਆਲਸ ਚ ਹੀ ਗੁਜਰ ਜਾਂਦਾ.
ਪਰ ਜੇਕਰ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾਂ ਨਾਲ ਇਕ ਸ਼ੁਕਰਾਨੇ ਨਾਲ ਕੀਤੀ ਜਾਵੇ ਤਾ ਸਰੀਰ ਚ ਊਰਜਾ ਦੀ ਕਮੀ ਨਹੀਂ ਰਹਿੰਦੀ. ਇਹ ਸ਼ੁਰੂਆਤ ਦਿਨ ਦੇ ਹਰ ਕੰਮ ਚ ਮੋਹਰੀ ਹੋਰ ਲਈ ਕਾਫੀ ਹੈ. ਸਿੱਟੇ ਵਜੋਂ ਸਾਰਥਕ ਢੰਗ ਨਾਲ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ. ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਣਾ ਵੀ ਕਿਤੇ ਨਾ ਕਿਤੇ ਅੰਦਰੂਨੀ ਊਰਜਾ ਤੇ ਖੁਸ਼ੀ ਘੱਟ ਵਿਚ ਘਾਤਕ ਸਿੱਧ ਹੁੰਦਾ ਹੈ

Adv.
ਜਦੋ ਇਹੀ ਬਦਲੇ ਖੋਰੀ ਦੀ ਭਾਵਨਾ ਰੋਜਾਨਾ ਦੇ ਕੰਮਾਂ ਚ ਆਂ ਘੁਸਦੀ ਹੈ ਤਾ ਇਨਸਾਨ ਰੋਜ ਅੰਦਰੋਂ ਅੰਦਰੀ ਘਟਨਾ ਸ਼ੁਰੂ ਹੋ ਜਾਂਦਾ ਹੈ. ਇਸੇ ਦੀ ਵਜ੍ਹਾ ਨਾਲ ਸਰੀਰ ਚ ਕਈ ਪ੍ਰਕਾਰ ਦੇ ਵਿਕਾਰ ਉਤਪੰਨ ਹੁੰਦੇ ਹਨ . ਜਿੰਨਾ ਚ ਰਕਤ ਚਾਪ ਚ ਵਾਦਾ ਅਤੇ ਦਿਮਾਗੀ ਪਰੇਸ਼ਾਨੀਆਂ ਮੁੱਖ ਸ਼ਾਮਿਲ ਹਨ. ਅਕਸਰ ਹੀ ਕਈ ਇਨਸਾਨ ਢਹਿੰਦੀ ਕਲਾਂ ਵਾਲੀ ਗੱਲ ਕਰਦੇ ਹਨ ਜੇ ਓਹਨਾ ਨੂੰ ਪੁੱਛਿਆ ਜਾਵੇ ਕੀ ਹਾਲ ਚਾਲ ਹੈ .. ਤਾ ਜਵਾਬ ਬੜਾ ਹੀ ਢਿੱਲਾ ਹੁੰਦਾ. ਅਜਿਹੇ ਇਨਸਾਨ ਨਾਲ ਰਾਬਤਾ ਕਾਇਮ ਕਰਕੇ ਵੀ ਕੋਈ ਬਹੁਤਾ ਰਾਜੀ ਨਹੀਂ ਹੁੰਦਾ. ਤੁਹਾਡੇ ਵਿਚਾਰ ਅਤੇ ਤੁਹਾਡੇ ਕੰਮ ਦੀ ਚਾਲ ਢਾਲ ਨਾਲ ਆਪਸ ਚ ਗੂੜ੍ਹਾ ਸੰਬੰਧ ਹੈ.
ਇਹ ਹੁਣ ਸਾਡੇ ਤੇ ਹੈ ਕੀ ਅਸੀਂ ਕਿਸ ਸ਼ਰ੍ਰੇਣੀ ਚ ਸ਼ਾਮਿਲ ਹੋਣਾ ਹੈ. ਬੇ ਲੋੜੇ-ਬੋਜ ਤੇ ਬਦਲੇ ਦੀਆ ਭਾਵਨਾਵਾਂ ਨੂੰ ਦੂਰ ਰੱਖ ਕੇ ਚੜ੍ਹਦੀ ਕਲਾਂ ਵਾਲੀ ਪ੍ਰਵਿਰਤੀ ਅਪਣਾਈ ਜਾਵੇ ਤਾ ਜਿੰਦਗੀ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਜਿਓਆ ਜਾ ਸਕਦਾ ਹੈ. ਫ਼ੈਸਲਾ ਸਾਡੇ ਆਵਦੇ ਹੱਥ ਚ ਆ. ਤੁਹਾਡਾ ਚੜ੍ਹਦੀ ਕਲਾਂ ਚ ਰਹਿਣਾ ਕਿਸੇ ਲਈ ਸੇਧ ਵੀ ਬਣ ਸਕਦਾ ਹੈ. ਖੁਸ਼ ਰਹਿ ਕੇ ਸਚਾਰੂ ਢੰਗ ਨਾਲ ਕੰਮ ਨੂੰ ਤੋਰਨਾ ਹੀ ਅਸਲ ਜ਼ਿੰਦਗੀ ਦਾ ਗਹਿਣਾ ਹੈ.
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

Leave a Reply

Your email address will not be published. Required fields are marked *