
ਬਟਾਲਾ 02/05/21(ਅਮਰੀਕ ਮਠਾਰੂ)ਭਾਜਪਾ ਦੀ ਜੇਤੁ ਮੁਹਿੰਮ ਨੂੰ ਤਿੰਨ ਵਾਰ ਬਟਾਲੇ ਵਿੱਚ ਕਾਮਯਾਬ ਕਰਨ ਵਿੱਚ ਸਫਲ ਰਹੇ, ਸ੍ਰੀ ਜਗਦੀਸ਼ ਰਾਜ ਸਾਹਨੀ ਦੀ ਮੌਤ ਦੁਖਦਾਈ ਹੈ। ਮੂਲ ਰੂਪ ਵਿੱਚ ਉਹ ਪਠਾਨਕੋਟ ਦੇ ਸਨ ਤੇ ਬਟਾਲੇ ਨੂੰ ਨਾ ਸਿਰਫ ਆਪਣਾ ਘਰ ਬਣਾਇਆ ਸਗੋਂ ਸ਼ਹਿਰ ਦੇ ਤਿੰਨ ਵਾਰ ਵਿਧਾਇਕ ਹੋਣ ਨਾਤੇ ਉੱਘੀ ਸਖਸ਼ੀਅਤ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਦਮ ਸੀ ਤੇ ਚੇਹਰੇ ਤੇ ਰੋਅਬ ਝਲਕਦਾ ਸੀ। ਉਨ੍ਹਾਂ ਦੀ ਮੌਤ ਨਾਲ ਭਾਜਪਾ ਦੇ ਇੱਕ ਯੁੱਗ ਦਾ ਸ਼ਹਿਰ ਵਿੱਚ ਅੰਤ ਹੋ ਗਿਆ। ਰਾਜਨੀਤਕ ਵਖਰੇਵਿਆਂ ਦੇ ਬਾਵਜੂਦ ਉਹ ਸਾਰੇ ਸ਼ਹਿਰ ਲਈ ਸਤਿਕਾਰਤ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ !
Adv.


