ਬਟਾਲਾ, 18 ਅਪ੍ਰੈਲ ( ਅਮਰੀਕ ਮਠਾਰੂ) –ਫਾਇਰ ਬ੍ਰਿਗੇਡ ਵਲੋਂ 77ਵਾਂ “ਰਾਸ਼ਟਰੀ ਅੱਗ ਤੋਂ ਸੁਰੱਖਿਆ ਸਪਤਾਹ” ਤਹਿਤ ਪੰਜਵੇਂ ਦਿਨ ਪੰਜਵੇਂ ਦਿਨ ਸਥਾਨਿਕ ਬੱਸ ਸਟੈਂਡ ਵਿਖੇ ਡਰਾਈਵਰਾਂ, ਕੰਡੈਕਟਰਾਂ, ਦੁਕਾਨਦਾਰਾਂ ਤੇ ਯਾਤਰੂਆਂ ਨੂੰ ਅੱਗ ਤੋ ਸੁਰੱਖਿਆ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਫਾਇਰ ਅਫ਼ਸਰ ਉਂਕਾਰ ਸਿੰਘ ਨੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਤੇ ਵਰਤਣ ਦੇ ਗੁਰ ਸਿਖਾਏ । ਜਿਸ ਵਿਚ ਸਭ ਤੋਂ ਪਹਿਲਾਂ ਸਿਲੈਂਡਰ ਦੀ ਪਿੰਨ ਖਿਚ ਕੇ, ਨੋਜਲ ਦਾ ਅੱਗ ਤੇ ਨਿਸ਼ਾਨਾਂ ਬਣਾ ਕੇ, ਹੈਂਡਲ ਨੂੰ ਦਬਾ ਕੇ, ਨੋਜ਼ਲ ਨੂੰ ਸੱਜੇ ਤੋ ਖਬੇ ਕਰਦੇ ਹੋਏ ਅੱਗ ਨੂੰ ਕਾਬੂ ਕੀਤਾ ਜਾ ਸਕਦਾ ਹੈ । ਇਥੇ ਇਹ ਯਾਦ ਰਹੇ ਕਿ ਹਵਾ ਦੀ ਦਿਸ਼ਾ ਵਾਲੇ ਪਾਸੇ ਖਲੋਕੇ, ਲੱਗਭਗ 8 ਫੁਟ ਦੀ ਦੂਰੀ ਰੱਖਣੀ ਜਰੂਰੀ ਹੈ।
ਇਸ ਅਗੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਹਰੇਕ ਵਹੀਕਲ ਵਿਚ ਅੱਗ ਬੂਝਾਊ ਯੰਤਰ ਤੇ ਮੁਢਲੀ ਸਹਾਇਤਾ ਬਾਕਸ ਹੋਣਾ ਲਾਜ਼ਮੀ ਹੈ । ਡਰਾਈਵਰਾਂ, ਕੰਡੈਕਟਰਾਂ ਨੂੰ ਮੁੱਢਲੀ ਸਹਾਇਤਾ ਵੀ ਸਿੱਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਦੁਰਘਟਨਾ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਸਫਰ ਦੋਰਾਨ ਕੋਈ ਵੀ ਯਤਾਰੂ ਆਪਣੇ ਨਾਲ ਜਲਣਸ਼ੀਲ ਸਮਾਨ ਨਾਲ ਲੈ ਕੇ ਯਾਤਰਾ-ਨਾ ਕਰੇ ਜੋ ਕਿਸੇ ਹਾਦਸੇ ਦਾ ਕਾਰਣ ਬਣੇ ।
Adv.
ਆਖਰ ਵਿਚ ਫਾਇਰ ਫਾਈਟਰ ਨੀਰਜ ਸ਼ਰਮਾਂ ਦੀ ਅਗਵਾਈ ‘ਚ ਜਸਬੀਰ ਸਿੰਘ ਡਰਾਈਵਰ, ਰਵਿੰਂਦਰ ਲਾਲ ਫਾਇਰ ਫਾਈਟਰ ਸੁਖਜਿੰਦਰ ਸਿੰਘ ਤੇ ਵਲੰਟੀਅਰਜ਼ ਹਰਪਰੀਤ ਸਿੰਘ, ਰਜਿੰਦਰ ਸਿੰਘ, ਮੰਗਲ ਸਿੰਘ, ਰਜਿੰਦਰਪਾਲ ਸਿੰਘ ਮਠਾਰੂ, ਗੁਰਜੀਤ ਸਿੰਘ ਕਲਸੀ, ਪਰਮਜੀਤ ਸਿੰਘ ਬਮਰਾਹ, ਹਰਦੀਪ ਸਿੰਘ ਦਲਜਿੰਦਰ ਸਿੰਘ ਮੋਹਨ ਲਾਲ ਵਲੋ ਡੈਮੋ ਡਰਿਲ ਕੀਤੀ ਗਈ ।ਇਸ ਮੌਕੇ ਬਲਜੀਤ ਸਿੰਘ, ਇੰਚਾਰਜ ਪੁਲਿਸ ਚੋਕੀ ਬੱਸ ਸਟੈਂਡ ਦਾ ਪੂਰਾ ਸਹਿਯੋਗ ਰਿਹਾ ।
ਇਸ ਤੋ ਪਹਿਲਾਂ ਚੋਥੇ ਦਿਨ ਮਸ਼ਹੂਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਜਾਗਰੂਤਾ ਕੈਂਪ ਲਗਾਇਆ ਗਿਆ । ਇਥੇ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੌਂ ਨੇ ਦਸਿਆ ਕਿ ਹਰ ਸਾਲ ਗਰਮੀ ਵੱਧਣ ਕਰਕੇ ਅੱਗ ਲੱਗਣ ਦੀਆˆ ਸੰਭਾਵਨਾਵਾˆ ਵੀ ਵੱਧ ਜਾˆਦੀਆˆ ਹਨ ਪਰ ਥੋੜੀ ਜਿਹੀ ਅਹਿਤਿਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋˆ ਬਚਿਆ ਜਾ ਸਕਦਾ ਹੈ। ਅੱਗ ਬੂਝਾਊ ਯੰਤ੍ਰਾਂ ਦੇ ਦੀਆਂ ਕਿਸਮਾਂ ਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ । ਧਿਆਨ ਰਹੇ ਕਿ ਰਸਤਿਆਂ ਵਿਚ ਕਦੀ ਵੀ ਸਮਾਨ ਨਾ ਰੱਖੋ । ਮੋਬਾਇਲ ਚਾਰਜ ਕਰਨ ਉਪਰੰਤ ਚਾਰਜਰ ਦਾ ਸਵਿਚ ਬੰਦ ਕਰ ਦਿਉ । ਪਹਿਲਾਂ ਦੀ ਤਿਆਰੀ ਵਿਚ ਫੈਕਟਰੀ ‘ਚ ਬਿਜਲੀ ਦਾ ਮੇਨ ਸਵਿਚ ਬੰਦ ਕਰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
Adv.

