ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ 10ਵਾਂ ਕਵੀ ਦਰਬਾਰ ਕਰਵਾਇਆ ਗਿਆ|
Mansa:-ਗਗਨਦੀਪ ਧਾਲੀਵਾਲ —ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ 15-4-2021 ਨੂੰ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ ਅਤੇ ਪਰਵਾਜ਼ ਮੀਡੀਆ ਇੰਚਾਰਜ ਕੁਲਦੀਪ ਸਿੰਘ ਦੀਪ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ|
ਇਸ ਵਿੱਚ ਹੋਸਟ ਦੀ ਭੂਮਿਕਾ ਕੁਲਵਿੰਦਰ ਨੰਗਲ ਵਲੋਂ ਨਿਭਾਈ ਗਈ|
ਮੀਡੀਆ ਇੰਚਾਰਜ ਗਗਨਦੀਪ ਧਾਲੀਵਾਲ ਅਤੇ ਗੁਲਾਫਸ਼ਾਂ ਬੇਗਮ ਮੌਕੇ ਤੇ ਮੌਜੂਦ ਰਹੇ|
ਇਸ ਕਵੀ ਦਰਬਾਰ ਵਿੱਚ ਕਵਿੱਤਰੀਆਂ ਖਾਲਸਾ ਪੰਥ ਨਾਲ ਸੰਬੰਧਿਤ ਰਚਨਾਵਾਂ ਬੋਲੀਆਂ ਅਤੇ ਵਿਚਾਰ ਚਰਚਾ ਕੀਤੀ |
ਇਸ ਕਵੀ ਦਰਬਾਰ ਵਿੱਚ ਦੇਸਾਂ ਵਿਦੇਸਾਂ ਤੋਂ ਕਵਿੱਤਰੀਆਂ ਨੇ ਬੜੀ ਭਾਗ ਲਿਆ। ਇਸ ਕਵੀ ਦਰਬਾਰ ਵਿੱਚ ਨਿਰਮਲ ਕੋਟਲਾ (ਲਿਸ਼ਕਦੀਆਂ ਸ਼ਮਸ਼ੀਰਾਂ )ਹਰਕੀ ਵਿਰਕ ,ਕੁਲਵਿੰਦਰ ਨੰਗਲ(ਨਹੀਂ ਹਾਂ ਡੋਲਦੇ ਸਤਿਗੁਰ ਦੇ ਚਰਨ ਫੜਕੇ ਰੱਖਦੇ ਹਾਂ),ਜੋਬਨ ਰੂਪ ਛੀਨਾ(ਮੈਨੂੰ ਦੱਸ ਦਿਓ ਦਾਦਾ ਜੀ ਕਲਗ਼ੀਧਰ ਦੀ ਕੋਈ ਕਹਾਣੀ),ਪ੍ਰੀਤ ਰਿਆੜ ,ਜਸਵੰਤ ਕੌਰ ਯੂ.ਕੇ(ਸ਼ਕਤੀਸਾਲੀ ਚਮਕੀਲਾ ਤਾਰਾ),ਡਾ.ਸਨੋਬਰ(ਖਾਲਸਾ ਪੰਥ ਦਿਵਸ ਹੈ ਆਇਆ),ਰਾਜਵਿੰਦਰ ਢਿੱਲੋ(ਕਲਗੀਆਂ ਵਾਲੇ ਨੇ ਖਾਲਸਾ ਪੰਥ ਹੈ ਸਜਾਇਆ) ,ਗਗਨਦੀਪ ਧਾਲੀਵਾਲ(ਕਿਓ ਰੋਲਦੇ ਹੋ ਸਿੱਖੀ) ,ਪ੍ਰਭਜੋਤ ਕੌਰ ਮੋਹਾਲੀ ,ਪ੍ਰਭਜੋਤ ਪ੍ਰਭ (ਵਾਹ ਸ੍ਰੀ ਗੋਬਿੰਦ ਸਿੰਘ ਜੀ),ਨਿਰਲੇਪ ਕੌਰ(ਕਾਇਨਾਤ), ਆਦਿ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ।ਇਸ ਪ੍ਰੋਗਰਾਮ ਦੇ ਅੰਤ ਵਿਚ ਨਿਰਮਲ ਕੌਰ ਕੋਟਲਾ ਅਤੇ ਕੁਲਦੀਪ ਸਿੰਘ ਦੀਪ ਜੀ ਨੇ ਸਾਰੀਆਂ ਕਵਿੱਤਰੀਆਂ ਦਾ ਧੰਨਵਾਦ ਕੀਤਾ|
Adv.