ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਨੇ ਵਿਸਾਖੀ ਮੌਕੇ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀਆਂ ਨਵੀਆਂ ਨਿਯੁਕਤੀਆਂ
ਬਟਾਲਾ 13/04/21 ਜਿਥੇ ਵਿਸਾਖੀ ਦਾ ਤਿਉਹਾਰ ਪੂਰੇ ਦੇਸ਼ ਅੰਦਰ ਮਨਾਇਆ ਜਾ ਰਿਹਾ ਹੈ ਉਥੇ ਚੇਅਰਮੈਨ ਡਾ.ਰਾਕੇਸ ਪੁੰਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਬਟਾਲਾ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਸਿਟੀ ਪ੍ਰਧਾਨ ਰਿੰਕੂ ਰਾਜਾ ਦੀ ਅਗਵਾਈ ਵਿਚ ਕੀਤੀ ਗਈ।ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰ.ਸੁਖਨਾਮ ਸਿੰਘ ਕਾਹਲੋ ਅਤੇ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਦੇ ਪ੍ਰਧਾਨ ਸ੍ਰੀਮਤੀ ਨਰਿੰਦਰ ਕੌਰ ਪੁਰੇਵਾਲ ਉਚੇਚੇ ਤੌਰ ਤੇ ਹਾਜ਼ਰ ਹੋਏ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਨਾਮ ਸਿੰਘ ਕਾਹਲੋ ਅਤੇ ਨਰਿੰਦਰ ਕੌਰ ਪੁਰੇਵਾਲ ਨੇ ਸਭ ਤੋਂ ਪਹਿਲਾਂ ਵਿਸਾਖੀ ਦੇ ਤਿਉਹਾਰ ਸਬੰਧੀ ਚਾਨਣਾ ਪਾਇਆ ਅਤੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਧਰਨੇ ਤੇ ਬੈਠੀਆਂ ਕਿਸਾਨ ਜੱਥੇਬੰਦੀਆਂ ਦੀ ਜਿੱਤ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਆਪਣੇ ਪੱਤਰਕਾਰ ਸਾਥੀਆਂ ਦੇ ਹਰ ਦੁੱਖ-ਸੁੱਖ ਵਿਚ ਨਾਲ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਹਰ ਪੱਤਰਕਾਰ ਸਾਥੀ ਦੀ ਬਿਨਾਂ ਕਿਸੇ ਭੇਦ-ਭਾਵ ਮਦਦ ਕਰਦੀ ਹੈ ਪੱਤਰਕਾਰ ਕਿਸੇ ਯੂਨੀਅਨ, ਕਿਸੇ ਅਖਬਾਰ,ਕਿਸੇ ਚੈਨਲ ਨਾਲ ਸਬੰਧਤ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਹਰ ਉਸ ਪੱਤਰਕਾਰ ਦਾ ਸਵਾਗਤ ਕਰਦੇ ਹਾ ਜੋ ਸਾਡੀ ਇਸ ਯੂਨੀਅਨ ਨਾਲ ਜੁੜਣਾ ਚਾਹੁੰਦਾ ਹੈ।ਇਸ ਮੀਟਿੰਗ ਵਿਚ ਦਿੱਲੀ ਧਰਨੇ ਦੌਰਾਨ 350 ਤੋਂ ਵੱਧ ਸ਼ਹੀਦ ਹੋਏ ਜੁਝਾਰੂ ਕਿਸਾਨਾਂ ਮਜ਼ਦੂਰਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ।ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਅਮਰੀਕ ਸਿੰਘ ਮਠਾਰੂ ਨੂੰ ਬਟਾਲਾ ਤੋਂ ਯੂਨੀਅਨ ਦਾ ਸੀਨੀਅਰ ਉਪ ਪ੍ਰਧਾਨ ਅਤੇ ਰੰਜਨਦੀਪ ਸਿੰਘ ਸੰਧੂ ਨੂੰ ਸਿਟੀ ਉਪ ਪ੍ਰਧਾਨ ਵੱਜੋਂ ਨਿਯੁਕਤ ਕੀਤਾ ਗਿਆ।
ਨਿਯੁਕਤ ਹੋਏ ਅਹੁਦੇਦਾਰਾਂ ਨੇ ਯੂਨੀਅਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦਿੱਤੀ ਜ਼ਿੰਮੇਵਾਰੀ ਤੰਨ ਦੇਹੀ ਨਾਲ ਨਿਭਾਉਣ ਦੀ ਗੱਲ ਕਹੀ।ਇਸ ਮੌਕੇ ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ,ਅਮਰੀਕ ਸਿੰਘ ਮਠਾਰੂ, ਰੰਜਨਦੀਪ ਸਿੰਘ ਸੰਧੂ,ਰਾਜਾ ਕੋਟਲੀ, ਸਰਬਜੋਤ ਸਿੰਘ ਕੰਡੀਲਾ, ਗੁਰਪ੍ਰੀਤ ਸਿੰਘ,ਹੀਰਾ ਸਿੰਘ, ਮਨਜੀਤ ਸਿੰਘ,ਦੀਪਕ ਕੁਮਾਰ, ਲਖਵਿੰਦਰ ਲੱਕੀ,ਅਖਿਲ ਮਲਹੌਤਰਾਆਦਿ ਹਾਜ਼ਰ ਸਨ।
Adv.
www.simarindustries.in


