ਬਟਾਲਾ ਫਾਇਰ ਸਰਵਿਸ 14 ਤੋਂ 20 ਅਪ੍ਰੈਲ ਤੱਕ ਮਨਾਵੇਗੀ ਫਾਇਰ ਸੇਫਟੀ ਹਫਤਾ

ਬਟਾਲਾ ਫਾਇਰ ਸਰਵਿਸ 14 ਤੋਂ 20 ਅਪ੍ਰੈਲ ਤੱਕ ਮਨਾਵੇਗੀ ਫਾਇਰ ਸੇਫਟੀ ਹਫਤਾ

ਬਟਾਲਾ, 12 ਅਪ੍ਰੈਲ ( ਅਮਰੀਕ ਮਠਾਰੂ  ) – ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਫਾਇਰ ਸੇਫਟੀ ਹਫਤਾ ਮਨਾਇਆ ਜਾਵੇਗਾ। ਇਸ ਫਾਇਰ ਸੇਫਟੀ ਹਫ਼ਤੇ ਵਿੱਚ ਕਮਿਸ਼ਨਰ ਨਗਰ ਨਿਗਮ ਬਟਾਲਾ ਦੀ ਅਗਵਾਈ ਵਿੱਚ ਫਾਇਰ ਬ੍ਰੀਗੇਡ ਬਟਾਲਾ ਵੱਲੋਂ ਸਹਿਰ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ।

ਫਾਇਰ ਸੇਫਟੀ ਹਫ਼ਤੇ ਦਾ ਇਤਿਹਾਸ ਪਿਛੋਕੜ ਦੱਸਦਿਆਂ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ 14 ਅਪ੍ਰੈਲ 1944 ਨੂੰ ਸਮਾਂ 4:15 ਵਜੇ ਬੰਬਈ ਵਿਖੇ ਵਿਕਟੋਰੀਆ ਬੰਦਗਾਹ ’ਤੇ ਐੱਸ.ਐੱਸ. ਫੋਰਟ ਸਟਰਾਈਕ ਨਾਮ ਦੇ ਜਹਾਜ ਨੂੰ ਅੱਗ ਲੱਗ ਗਈ ਸੀ ਅਤੇ ਇਸ ਜਹਾਜ ਵਿੱਚ 1400 ਟਨ ਵਿਸਫੋਟਕ ਲੋਡ ਸੀ। ਇਸ ਜਹਾਜ ਨੂੰ ਅੱਗ ਲੱਗਣ ਕਾਰਨ 800 ਤੋਂ ਜਿਆਦਾ ਲੋਕ ਮਾਰੇ ਗਏ ਅਤੇ ਲਗਭਗ 3000 ਲੋਕ ਜਖਮੀ ਹੋਏ ਸਨ। ਇਸ ਵਿਚ ਬੰਬਈ ਫਾਇਰ ਸਰਵਿਸ ਦੇ 71 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੇਸ਼ ਭਰ ਵਿੱਚ 14 ਤੋਂ 20 ਅਪ੍ਰੈਲ ਨੂੰ ਫਾਇਰ ਸੇਫਟੀ ਹਫਤਾ ਮਨਾਇਆ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਅੱਗ ਦੀ ਘਟਨਾ ਤੋਂ ਜਾਗਰੂਕ ਕੀਤਾ ਜਾਂਦਾ ਹੈ, ਜਿਵੇ ਕਿ ਛੋਟੀ ਜਿਹੀ ਲਾਪਰਵਾਹੀ ਕਈ ਵਾਰ ਵੱਡੀ ਅਨੁਸੁਖਾਵੀ ਘਟਨਾ ਦਾ ਕਾਰਨ ਬਣ ਜਾਂਦੀ ਹੈ।

Adv.

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਫਾਇਰ ਸੇਫ਼ਟੀ ਹਫ਼ਤੇ ਦੌਰਾਨ ਲੋਕਾਂ ਨੂੰ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਮਕਸਦ ਤਹਿਤ ਫਾਇਰ ਸਰਵਿਸ ਬਟਾਲਾ ਵੱਲੋਂ ਜਾਗਰੂਕਤਾ ਹਫ਼ਤੇ ਦੌਰਾਨ ਮੌਕ ਡਰਿੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਾਇਰ ਸਟੇਸ਼ਨ ਬਟਾਲਾ ਵਿਖੇ ਮਿਤੀ 14 ਅਪ੍ਰੈਲ 2021 ਨੂੰ ਮੌਕ ਡਰਿੱਲ ਕੀਤੀ ਜਾਵੇਗੀ ਜਦਕਿ ਸਿਵਲ ਹਸਪਤਾਲ ਬਟਾਲਾ ਵਿਖੇ 15 ਅਪ੍ਰੈਲ ਨੂੰ, ਵਿਸ਼ਾਲ ਮੇਗਾਮਾਰਟ ਜਲੰਧਰ ਰੋਡ ਬਟਾਲਾ ਵਿਖੇ 16 ਅਪ੍ਰੈਲ ਨੂੰ, ਡੀਲੈਕਸ ਸਪੋਰਟਸ ਠਠਿਆਰੀ ਗੇਟ ਬਟਾਲਾ ਵਿਖੇ 17 ਅਪ੍ਰੈਲ ਨੂੰ, ਬੱਸ ਅੱਡਾ ਬਟਾਲਾ ਵਿਖੇ 18 ਅਪ੍ਰੈਲ ਨੂੰ ਅਤੇ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ 20 ਅਪ੍ਰੈਲ ਨੂੰ ਮੌਕ ਡਰਿੱਲ ਕੀਤੀ ਜਾਵੇਗੀ।

Adv.

 

 

Leave a Reply

Your email address will not be published. Required fields are marked *