
ਘੁਮਾਣ (ਬਟਾਲਾ) 10 ਅਪ੍ਰੈਲ (ਅਮਰੀਕ ਮਠਾਰੂ ) – ਗੁਰੂ ਨਾਨਾਕ ਦੇਵ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਵਿਦਿਅਕ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ (ਘੁਮਾਣ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ, ਲੇਖ ਰਚਨਾ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਓ.ਐੱਸ.ਡੀ. ਸ਼੍ਰੀਮਤੀ ਨਿਰਮਲ ਪਾਂਧੀ ਨੇ ਦੱਸਿਆ ਕਿ ਇਹ ਮੁਕਾਬਲੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਰਵਾਏ ਗਏ ਹਨ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਸਿਖਿਆਵਾਂ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਉਹਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।
ਸ਼੍ਰੀਮਤੀ ਨਿਰਮਲ ਪਾਂਧੀ ਨੇ ਦੱਸਿਆ ਕਿ ਕੁਇਜ ਮੁਕਾਬਲੇ ਵਿੱਚ ਪਹਿਲਾ ਸਥਾਨ ‘ਸ’ ਟੀਮ (ਦਿਲਸ਼ਾਦ ਬੇਗਮ, ਮਨਪ੍ਰੀਤ ਕੌਰ, ਨਵਦੀਪ ਕੌਰ) ਨੇ ਪ੍ਰਾਪਤ ਕੀਤਾ। ਦੁਸਰਾ ਸਥਾਨ ‘ੲ’ ਟੀਮ (ਚਰਨਜੀਤ ਕੌਰ, ਮਹਿਕਦੀਪ ਕੌਰ, ਮਿੱਤਰਪਾਲ ਸਿੰਘ) ਨੇ ਪ੍ਰਾਪਤ ਕੀਤਾ। ਤੀਸਰਾ ਸਥਾਨ ‘ਹ’ ਟੀਮ (ਹਰਵਿੰਦਰ ਸਿੰਘ, ਮਮਤਾ ਰਾਣੀ, ਮਨਦੀਪ ਕੌਰ) ਨੇ ਪ੍ਰਾਪਤ ਕੀਤਾ।
ਲੇਖਾ ਰਚਨਾ ਵਿਚੋਂ ਪਹਿਲਾ ਸਥਾਨ ਮਨਦੀਪ ਕੌਰ, ਦੂਸਰਾ ਦਿਲਸ਼ਾਦ ਬੇਗਮ ਅਤੇ ਤੀਸਰਾ ਸਥਾਨ ਚਰਨਜੀਤ ਕੌਰ ਨੇ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਵਿਚੋਂ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਨੇ, ਦੂਸਰਾ ਸਿਮਰਨਜੀਤ ਕੌਰ ਤੇ ਤੀਸਰਾ ਸਥਾਨ ਰਮਨਦੀਪ ਕੌਰ ਅਤੇ ਸੁਖਜੀਤ ਕੌਰ ਨੇ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਰਾਜਵਿੰਦਰ ਕੌਰ, ਦੁਸਰਾ ਮਹਿਕਦੀਪ ਕੌਰ ਅਤੇ ਤੀਸਰਾ ਸੁਖਪ੍ਰੀਤ ਕੌਰ ਅਤੇ ਮਿੱਤਰਪਾਲ ਸਿੰਘ ਨੇ ਪ੍ਰਾਪਤ ਕੀਤਾ।
Adv.
ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ (ਘੁਮਾਣ) ਕਾਲਜ ਦੇ ਓ.ਐੱਸ.ਡੀ. ਸ਼੍ਰੀਮਤੀ ਨਿਰਮਲ ਪਾਂਧੀ ਨੇ ਕਿਹਾ ਕਿ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਇਹ ਮੁਕਾਬਲੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਫਲਸਫੇ ਅਤੇ ਬਾਣੀ ਨਾਲ ਜੋੜ ਰਹੇ ਹਨ।
Adv.