ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ 

ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰਾ ਕਲੌਨੀ ਵਿਖੇ ਕੀਤਾ ਛਿੜਕਾਅ

ਬਟਾਲਾ, 09 ਅਪ੍ਰੈਲ ( ਅਮਰੀਕ ਮਠਾਰੂ ) ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾਂ- ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਐਪੀ. ਡਿਮਾਲੋਜਿਸਟ ਅਤੇ ਐੱਸ.ਐੱਮ.ੳ. ਡਾ. ਸੰਜੀਵ ਕੁਮਾਰ ਭੱਲਾ, ਕੰਵਲਜੀਤ ਸਿੰਘ ਸਹਾਇਕ ਮਲੇਰੀਆ ਅਫ਼ਸਰ ਗੁਰਦਾਸਪੁਰ, ਅਮਰੀਕ ਰਾਜ ਹੈਲਥ ਇੰਸਪੈਕਟਰ ਅਤੇ ਪ੍ਰਬੋਧ ਰਾਜ ਹੈਲਥ ਇੰਸਪੈਕਟਰ ਦੀ ਟੀਮ ਅਤੇ ਮਲੇਰੀਆ ਬਰਿਡਿੰਗ ਚੈਕਿੰਗ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰਾ ਕਲੌਨੀ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਪਰੇਅ ਕੀਤੀ ਅਤੇ ਡੇਂਗੂ ਬਰਿਡਿੰਗ ਚੈੱਕ ਕੀਤੀ।ਬਰਿਡਿੰਗ ਟੀਮ ਦੇ ਮੈਂਬਰ ਨਿਰਮਲ ਸਿੰਘ, ਦੇਸ਼ ਰਾਜ, ਪ੍ਰੇਮ ਮਸੀਹ ਅਤੇ ਕਸ਼ਮੀਰ ਸਿੰਘ ਨੇ ਗਾਂਧੀ ਕੈਂਪ ਵਿਖੇ ਵੀ ਡੇਂਗੂ ਦੀ ਰੋਕਥਾਮ ਲਈ ਛਿੜਕਾਅ ਕੀਤਾ।

ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰਾ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ ਸਿਰ ਬਿਮਾਰੀਆਂ ਫੈਲਾਉਣ ਵਾਲੇ ਮਛੱਰ ਦੀ ਰੋਕਥਾਮ ਲਈ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਅਤੇ ਸਕੂਲ ਨੂੰ ਰੋਗ ਮੁਕਤ ਕਰਨ ਲਈ ਟੀਮ ਭੇਜਣ ਵਾਸਤੇ ਸਿਹਤ ਵਿਭਾਗ ਦਾ ਵਿਸ਼ੇਸ ਧੰਨਾਵਦ ਕੀਤਾ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

