
ਸਿਹਤ ਵਿਭਾਗ ਨੂੰ ਇਸ ਇਲਾਕੇ ਵਿੱਚ ਰੈਗੂਲਰ ਮੈਡੀਕਲ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ
ਬਟਾਲਾ, 8 ਅਪ੍ਰੈਲ ( ਅਮਰੀਕ ਮਠਾਰੂ ) – ਮਿਸ਼ਨ ਫ਼ਤਹਿ ਤਹਿਤ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹਿਚਾਉਣ ਦੇ ਉੱਦਮ ਸਦਕਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅੱਜ ਬਟਾਲਾ ਸ਼ਹਿਰ ਦੇ ਪ੍ਰੇਮ ਨਗਰ ਦਾਰਾਸਲਾਮ, ਰੇਲਵੇ ਰੋਡ, ਰੇਲਵੇ ਸਟੇਸ਼ਨ ਅਤੇ ਨਾਲ ਲੱਗਦੀਆਂ ਬਸਤੀਆਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜ਼ਮੀਨੀ ਪੱਧਰ ’ਤੇ ਜਾਣਕਾਰੀ ਲਈ। ਇਹ ਉਸ ਇਲਾਕੇ ਦੇ ਮਿਊਂਸੀਪਲ ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ, ਉੱਗੇ ਕ੍ਰਿਕੇਟ ਖਿਡਾਰੀ ਤੇ ਗੁਰਦਾਸਪੁਰ ਕ੍ਰਿਕੇਟ ਅਸੋਸੀਏਸ਼ਨ ਦੇ ਅਹੁਦੇਦਾਰ ਅਸ਼ਵਨੀ ਕੁਮਾਰ ਡੀਲਕਸ ਸਵੀਟ ਅਤੇ ਜੈ ਸ਼ਿਵ ਉੱਘੇ ਖਿਡਾਰੀ ਨੇ ਚੇਅਰਮੈਨ ਸ. ਚੀਮਾ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੱਕੀ ਡਿਸਪੈਂਸਰੀ ਖੋਲੀ ਜਾਵੇ।
ਸ. ਚੀਮਾ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਵੱਲੋਂ ਇਸ ਇਲਾਕੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੇਮ ਨਗਰ ਦਾਰਾਸਲਾਮ ਇਲਾਕੇ ਵਿੱਚ ਜਿਨ੍ਹਾਂ ਚਿਰ ਡਿਸਪੈਂਸਰੀ ਨਹੀਂ ਖੁੱਲਦੀ ਓਨਾਂ ਚਿਰ ਇਥੇ ਸਿਹਤ ਵਿਭਾਗ ਦੇ ਮੋਬਾਇਲ ਯੂਨਿਟ ਵੱੱਲੋਂ ਇਥੇ ਸਮੇਂ-ਸਮੇਂ ’ਤੇ ਆ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਸ. ਚੀਮਾ ਨੇ ਸਿਵਲ ਸਰਜਨ ਗੁਰਦਾਸਪੁਰ ਨੂੰ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ 9 ਅਪ੍ਰੈਲ ਨੂੰ ਇਸ ਇਲਾਕੇ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਜਾਵੇਗਾ।
Adv.
ਇਸ ਮੌਕੇ ਓਹਨਾਂ ਨਾਲ ਐਸ.ਐਮ.ਓ. ਡਾਕਟਰ ਸੰਜੀਵ ਭੱਲਾ, ਪ੍ਰੋਜੈਕਟ ਕੋਡੀਨੇਟਰ ਸੁਖਦੇਵ ਸਿੰਘ, ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ, ਰਿਟਾਇਰਡ ਇੰਸਪੈਕਟਰ ਦਿਲਬਾਗ ਸਿੰਘ, ਰਿਟਾਇਰਡ ਇੰਸਪੈਕਟਰ ਮੱਖਣ ਸਿੰਘ, ਕਿਸ਼ਨ ਸੰਤ ਵੈਸ਼ਨੋ ਢਾਬਾ ਅਤੇ ਕੋਆਰਡੀਨੇਟਰ ਚਰਨਪ੍ਰੀਤ ਢਿੱਲੋਂ ਆਦਿ ਪ੍ਮੁੱਖ ਹਾਜ਼ਰ ਸਨ।