
ਗਗਨਦੀਪ ਧਾਲੀਵਾਲ -ਪਿਛਲੇ ਕੁੱਝ ਸਮੇਂ ਤੋਂ ਸ਼ੁਰੂ ਹੋਇਆ ਰੇਡੀਓ Rang FM ਵਪਾਰਕ ਰੇਡੀਓ ਨਾ ਹੋ ਕੇ ਇੱਕ ਸਾਹਿਤਕ ਰੇਡੀਓ ਹੋ ਨਿਬੜਿਆ ਹੈ ਅਤੇ ਪੰਜਾਬੀਅਤ ਦਾ ਪਹਿਰੇਦਾਰ ਵੀ। ਜਿਸ ਵਿੱਚ ਸਾਰਾ ਦਿਨ ਅਲੱਗ ਅਲੱਗ ਸਿੱਖਿਆ, ਸਮਾਜਿਕ ਅਤੇ ਨੈਤਿਕ ਵਿਸ਼ਿਆਂ ਤੇ ਸਿੱਖਿਆਦਾਇਕ ਪ੍ਰੋਗਰਾਮ ਆਉਂਦੇ ਹਨ। ਪੁਰਾਣਾ ਅਤੇ ਨਵਾਂ ਗੀਤ ਸੰਗੀਤ,ਜਾਣਕਾਰੀ ਭਰਪੂਰ ਇੰਟਰਵਿਊ, ਹਫ਼ਤਾਵਾਰੀ ਕਵੀ ਤੇ ਕਹਾਣੀ ਦਰਬਾਰ, ਮੁਸ਼ਾਇਰੇ, ਨਵੀਆਂ ਕਲਮਾਂ ਅਤੇ ਆਵਾਜ਼ਾਂ ਨੂੰ ‘ ਆਵਾਜ਼ – ਏ – ਰੰਗ ‘ ਨਾਮੀ ਪ੍ਰੋਗਰਾਮ ਵਿੱਚ ਮੌਕੇ ਅਤੇ ਪੰਜਾਬ ਦੇ ਆਹਲਾ ਅੱਖਰਕਾਰਾਂ ਤੇ ਖ਼ਾਸ ਪ੍ਰੋਗਰਾਮ ਕਰਵਾ ਚੁੱਕਿਆ ਹੈ। ਸ਼੍ਰੀ ਰਾਹੁਲ ਸਿੰਘ ਸੰਧੂ ਡਾਇਰੈਕਟਰ Rang FM ਨੇ ਜਾਣਕਾਰੀ ਸਾਂਝੀ ਕੀਤੀ ਕਿ ਹੁਣ Rang FM ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹਰ ਕਾਬਿਲ ਵਿਦਿਆਰਥੀ ਲਈ ਇੱਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, “ਫੁੱਟਦੀਆਂ ਕਰੂੰਬਲਾਂ”। ਹਫ਼ਤੇ ਦੇ ਆਖ਼ਰੀ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਦੋ ਘੰਟੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਵਿਦਿਆਰਥੀ ਆਪਣੇ ਅੰਦਰਲੀ ਪ੍ਰਤਿਭਾ, ਗੀਤ ਸੰਗੀਤ, ਕਵਿਤਾ, ਭਾਸ਼ਣ ਜਾਂ ਆਪਣੇ ਮਨ ਦੀ ਗੱਲ ਬਾਤ ਸਾਂਝੀ ਕਰ ਸਕਣਗੇ। ਇਹ ਪ੍ਰੋਗਰਾਮ ਫੇਸ ਬੁੱਕ ਤੇ ਲਾਈਵ ਅਤੇ Rang F M ਐਪ ਤੇ ਲਾਈਵ ਆਇਆ ਕਰੇਗਾ। ਵਿਦਿਆਰਥੀ ਐਪ ਨੂੰ ਡਾਊਨਲੋਡ ਕਰ ਆਪੋ ਆਪਣੇ ਘਰੋਂ ਵੀ ਆਪਣੀ ਗੱਲ ਫ਼ੋਨ ਕਾਲ ਤੇ ਸਾਂਝੀ ਕਰ ਸਕਦੇ ਹਨ ਜਾਂ ਰਚਨਾਵਾਂ ਸੁਣਾ ਸਕਣਗੇ। ਦੋ ਘੰਟੇ ਦੇ ਪ੍ਰੋਗਰਾਮ ਵਿੱਚ ਕਈ ਵਿਦਿਆਰਥੀਆਂ ਨੂੰ ਮੌਕਾ ਮਿਲ ਸਕੇਗਾ ਲੋਕਾਂ ਦੇ ਰੂ ਬ ਰੂ ਹੋਣ ਦਾ। ਇਸ ਤੋਂ ਬਿਨਾਂ ਸਤਿਕਾਰ ਯੋਗ ਪ੍ਰਤਿਭਾਵਾਨ ਅਧਿਆਪਕਾਂ ਨੂੰ ਵੀ ਆਪਣੀਆਂ ਰਚਨਾਵਾਂ ਨੂੰ ਅੱਗੇ ਲਿਆਉਣ ਦਾ ਮੌਕਾ ਮਿਲੇਗਾ। ਅਧਿਆਪਕਾਂ ਨੂੰ ਜ਼ੂਮ ਲਿੰਕ ਭੇਜ ਕੇ ਉਹਨਾਂ ਦੀਆਂ ਇੰਟਰਵਿਊ, ਕਵੀ ਦਰਬਾਰ ਤੇ ਕਹਾਣੀ ਦਰਬਾਰ ਵੀ ਕਰਵਾਏ ਜਾਣਗੇ।
Adv.
ਇਹ ਪ੍ਰੋਗਰਾਮ ਅਪ੍ਰੈਲ 10, 2021ਤੋਂ ਸ਼ੁਰੂ ਕੀਤੇ ਜਾਣਗੇ। ਸਿਰਫ਼ ਹੈ ਸ਼ਨੀਵਾਰ ਤੇ ਐਤਵਾਰ, ਸਮਾਂ ਰਹੇਗਾ ਦੁਪਿਹਰ 3 ਵਜੇ ਤੋਂ 5 ਵਜੇ ਤੱਕ, ਫ਼ੋਨ ਕਾਲ ਕਰਨ ਲਈ ਨੰਬਰ ਹੈ +919814336554। ਆਓ ਸਾਰੇ ਰਲ ਮਿਲ ਕੇ ਵਿਦਿਆਰਥੀਆਂ ਅੰਦਰੋਂ ਉਹਨਾਂ ਦੇ ਗੁਣਾਂ ਦੀ ਖ਼ੁਸ਼ਬੂ ਸਾਰੇ ਜਗ ਤੇ ਫੈਲਾਈਏ।
adv.